ਰਿਸ਼ਤੇਦਾਰਾਂ ਨਾਲ ਜ਼ਮੀਨੀ ਵਿਵਾਦ ਨੂੰ ਲੈ ਕੇ 71 ਸਾਲਾ ਬਜ਼ੁਰਗ ਔਰਤ ਨੇ ਖੁਦ ਨੂੰ ਲਗਾਈ ਅੱਗ, ਮੌਤ

Published on: October 3, 2024 11:41 am

ਪੰਜਾਬ

ਅੰਮ੍ਰਿਤਸਰ, 3 ਅਕਤੂਬਰ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ‘ਚ ਰਿਸ਼ਤੇਦਾਰਾਂ ਨਾਲ ਜ਼ਮੀਨੀ ਵਿਵਾਦ ਨੂੰ ਲੈ ਕੇ 71 ਸਾਲਾ ਬਜ਼ੁਰਗ ਔਰਤ ਨੇ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਤੇਜਿੰਦਰ ਕੌਰ ਵਾਸੀ ਚੌਕ ਲਕਸ਼ਮਣ ਸਰਾਂ, ਗਿਲਵਾਲੀ ਗੇਟ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਖੰਨਾ : ਨਕਾਬਪੋਸ਼ ਔਰਤ ਵਲੋਂ ਬਜ਼ੁਰਗ ਬੀਬੀ ਦਾ ਕਤਲ


ਥਾਣਾ ਸੀ ਡਿਵੀਜ਼ਨ ਦੀ ਪੁਲੀਸ ਨੇ ਛੇ ਵਿਅਕਤੀਆਂ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬਲਬੀਰ ਸਿੰਘ, ਉਸ ਦੀ ਪਤਨੀ ਸੰਪੂਰਨਾ, ਪੁੱਤਰ ਅਰਸ਼ਦੀਪ ਸਿੰਘ, ਸੁਖਪਾਲ ਕੌਰ, ਅਜੀਤ ਸਿੰਘ, ਜਗੀਰ ਸਿੰਘ ਵਾਸੀ ਗਿਲਵਾਲੀ ਗੇਟ ਵਜੋਂ ਹੋਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।