ਸਪੋਰਟਸ ਵੈਲਫੇਅਰ ਕਲੱਬ ਪਿੰਡ ਭਲਿਆਣ ਵੱਲੋਂ ਕਰਵਾਇਆ ਫੁਟਬਾਲ ਟੂਰਨਾਮੈਂਟ

ਖੇਡਾਂ

 ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਕੀਤੀ ਇਨਾਮਾਂ ਦੀ ਵੰਡ

ਸ੍ਰੀ ਚਮਕੌਰ ਸਾਹਿਬ ਮੋਰਿੰਡਾ 3 ਅਕਤੂਬਰ (ਭਟੋਆ)

ਸਪੋਰਟਸ ਵੈਲਫੇਅਰ ਕਲੱਬ ਪਿੰਡ ਭਲਿਆਣ ਵੱਲੋਂ ਕਰਵਾਏ ਗਏ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਖੇਡ ਕਲੱਬਾਂ ਨਾਲ ਸੰਬੰਧਿਤ ਖਿਡਾਰੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ । ਜੇਤੂ ਟੀਮਾਂ ਨੂੰ ਇਨਾਮਾਂ ਦੀ ਵਿਧਾਇਕ ਡਾਕਟਰ ਚਰਨਜੀਤ ਸਿੰਘ  ਵੱਲੋਂ  ਕੀਤੀ ਗਈ। 

ਇਸ ਮੌਕੇ ਤੇ ਬੋਲਦਿਆਂ ਡਾਕਟਰ ਚਰਨਜੀਤ ਸਿੰਘ ਨੇ ਕਲੱਬ ਵੱਲੋਂ ਫੁਟਬਾਲ ਟੂਰਨਾਮੈਂਟ ਕਰਵਾਉਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਖੇਡਾਂ ਜਿੱਥੇ ਖਿਡਾਰੀਆਂ ਦੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਸਹਾਈ ਹੁੰਦੀਆਂ ਹਨ, ਉੱਥੇ ਹੀ ਇਹ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਵੀ ਵੱਡਾ ਯੋਗਦਾਨ ਪਾਉਂਦੀਆਂ ਹਨ ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਤੀਜੇ ਸੀਜਨ ਦੌਰਾਨ ਵੀ ਪੰਜਾਬ ਭਰ ਵਿੱਚ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ ਹਨ , ਜਿਨਾਂ ਦੇ ਜੇਤੂਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਰੇ ਵੀ ਕਰੋੜਾਂ ਰੁਪਏ ਦੇ ਨਗਦ  ਇਨਾਮ  ਦਿੱਤੇ ਜਾਣਗੇ।

ਡਾਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਬਣਾਈ ਗਈ ਖੇਡ ਨੀਤੀ ਲਾਗੂ ਕੀਤੀ ਗਈ ਹੈ,  ਜਿਸ ਤਹਿਤ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਹੋਣ ਵਾਲੀਆਂ ਖੇਡਾਂ ਵਿੱਚੋ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ  ਨਗਦ ਇਨਾਮਾਂ ਦੇ ਨਾਲ ਨਾਲ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਹਨ । ਉਹਨਾਂ ਇਸ ਟੂਰਨਾਮੈਂਟ ਵਿੱਚ ਆਏ ਸਮੂਹ ਖਿਡਾਰੀਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਕੇ ਖੇਡਾਂ ਰਾਹੀਂ ਅੱਗੇ ਵਧਣ ਤੇ ਆਪਣਾ ਭਵਿੱਖ ਸਵਾਰਨ ਲਈ ਪ੍ਰੇਰਿਤ ਕੀਤਾ ਹੈ।  ਇਸ ਮੌਕੇ ਤੇ ਉਹਨਾਂ ਪਿੰਡ ਵਾਸੀਆਂ ਵੱਲੋਂ ਰੱਖੀਆਂ ਮੰਗਾਂ ਜਿਨਾਂ ਵਿੱਚ,ਖੇਡਾਂ ਦਾ ਸਮਾਨ ਰੱਖਣ ਲਈ ਕਮਰਾ, ਖੇਡ ਮੈਦਾਨ ਨੂੰ ਚਾਰ ਦਵਾਰੀ  ਅਤੇ ਪਿੰਡ ਦੇ ਟੋਬੇ ਨੂੰ ਨਵੀਂ ਦਿੱਖ ਦੇਣਾ ਆਦਿ ਸ਼ਾਮਿਲ ਹਨ, ਨੂੰ ਪ੍ਰਵਾਨ ਕਰਦਿਆਂ ਕਿਹਾ ਕਿ ਇਹ ਸਾਰੀਆਂ ਮੰਗਾਂ ਜਲਦੀ ਹੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ ।ਇਸ ਮੌਕੇ ਤੇ ਉਹਨਾਂ ਵੱਲੋਂ ਪ੍ਰਬੰਧਕਾਂ ਨੂੰ ਮਾਲੀ ਸਹਾਇਤਾ ਵੀ ਦਿੱਤੀ ਗਈ। ਟੂਰਨਾਮੈਂਟ ਦੀ ਸਮਾਪਤੀ ਤੇ ਖੇਡ ਪ੍ਰਬੰਧਕਾਂ ਵੱਲੋਂ ਸ੍ਰੀ ਅਜਮੇਰ ਸਿੰਘ ਭਲਿਆਣ ਦੀ ਅਗਵਾਈ ਹੇਠ ਡਾਕਟਰ ਚਰਨਜੀਤ ਸਿੰਘ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਉਹਨਾਂ ਦੇ ਨਾਲ ਐਨਪੀ ਰਾਣਾ ਜੀ (ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ), ਭੂਸ਼ਣ ਰਾਣਾ, ਰਮਨ ਬੇਲਾ, ਕੁਲਵੰਤ ਸਿੰਘ ਸੁਰਤਾਪੁਰ, ਗੁਰਿੰਦਰ ਸਿੰਘ ਗੁਰੀ,ਜਗਤਾਰ ਸਿੰਘ ਘੜੂੰਆਂ,ਵਿਸ਼ਾਲ ਕੁਮਾਰ, ਅਤੇ ਹੈਪੀ ਦੌਦਪੁਰ ਸਮੇਤ  ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਹਾਜ਼ਰ ਸਨ ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।