ਪਿਆਰ ਦੇ ਚੱਕਰ ’ਚ ਲੜਕੀ ਨੇ ਸਾਰੇ ਪਰਿਵਾਰ ਨੂੰ ਦਿੱਤੀ ਜ਼ਹਿਰ, 13 ਦੀ ਮੌਤ

ਕੌਮਾਂਤਰੀ

ਕਰਾਂਚੀ, 7 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਪਿਆਰ ਦੇ ਚੱਕਰ ਵਿੱਚ ਪੈ ਕੇ ਇਕ ਲੜਕੀ ਨੇ ਆਪਣੇ ਹੀ ਪਰਿਵਾਰ ਨੂੰ ਖਤਮ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਸਿੰਧ ਵਿੱਚ ਖੈਰਪੁਰ ਦੇ ਨੇੜੇ ਹੈਬਤ ਖਾਨ ਬ੍ਰੋਹੀ ਵਿਖੇ ਇਕ ਲੜਕੀ ਨੇ ਆਪਣੇ ਪਰਿਵਾਰ ਦੇ 13 ਮੈਂਬਰਾਂ ਨੂੰ ਖਾਣੇ ਵਿੱਚ ਜ਼ਹਿਰ ਦੇ ਦਿੱਤਾ, ਜਿੰਨਾਂ ਦੀ ਬਾਅਦ ਵਿੱਚ ਮੌਤ ਹੋ ਗਈ। ਖਬਰਾਂ ਮੁਤਾਬਕ ਲੜਕੀ ਆਪਣੇ ਪਸੰਦ ਦੇ ਲੜਕੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ, ਪ੍ਰੰਤੂ ਪਰਿਵਾਰ ਵਾਲੇ ਤਿਆਰ ਨਹੀਂ ਸਨ। ਪਸੰਦੀ ਦਾ ਵਿਆਹ ਕਰਾਉਣ ਲਈ ਅਜਿਹਾ ਭਿਆਨਕ ਕਦਮ ਚੁੱਕਿਆ ਕਿ ਮਾਤਾ-ਪਿਤਾ ਸਮੇਤ ਸਾਰੇ ਮੈਂਬਰਾਂ ਨੂੰ ਜ਼ਹਿਰ ਦੇ ਦਿੱਤੀ।

ਸੀਨੀਅਰ ਅਧਿਕਾਰੀ ਇਨਾਅਤ ਸ਼ਾਹ ਨੇ ਦੱਸਿਆ ਕਿ ਖਾਣਾ ਖਾਣ ਤੋਂ ਬਾਅਦ ਸਾਰੇ 13 ਮੈਂਬਰ ਬਿਮਾਰ ਪੈ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਸਭ ਦੀ ਮੌਤ ਹੋ ਗਈ। ਜਦੋਂ ਪੋਸਟਮਾਰਟਮ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਮੌਤ ਜ਼ਹਿਰੀਲਾ ਖਾਣਾ ਕਾਰਨ ਹੋਈ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਪਤਾ ਚਲਿਆ ਕਿ ਬੇਟੀ ਅਤੇ ਉਸਦੇ ਪ੍ਰੇਮੀ ਨੇ ਘਰ ਵਿੱਚ ਰੋਟੀ ਬਣਾਵੁਣ ਲਈ ਵਰਤੋਂ ਹੋਣ ਵਾਲੇ ਆਟੇ ਵਿੱਚ ਜ਼ਹਿਰ ਮਿਲਾ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਐਤਵਾਰ ਨੂੰ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ।

ਇਹ ਘਟਨਾ 19 ਅਗਸਤ ਦੀ ਦੱਸੀ ਜਾ ਰਹੀ ਹੈ। ਖਾਣਾ ਖਾਣ ਤੋਂ ਬਾਅਦ 9 ਮੈਂਬਰਾਂ ਦੀ ਮੌਤ ਹੋ ਗਈ ਅਤੇ ਅਗਲੇ ਦਿਨ ਇਲਾਜ ਦੌਰਾਨ 4 ਹੋਰ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ।

ਡੀਐਸਪੀ ਨੇ ਦੱਸਿਆ ਕਿ ਸਾਂਝੇ ਪਰਿਵਾਰ ਵਿੱਚ ਜਿਉਂਦੇ ਮੈਂਬਰ ਤੋਂ ਪੁੱਛਗਿੱਛ ਕੀਤੀ ਗਈ। ਵਾਰ ਵਾਰ ਪੁੱਛਗਿੱਛ ਕਰਨ ਤੋਂ ਬਾਅਦ ਲੜਕੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸਨੇ ਮੰਨਿਆ ਕਿ ਤਰਲ ਪਦਾਰਥ ਉਸਦੇ ਪ੍ਰੇਮੀ ਆਮਿਰ ਬਖਸ਼ ਬ੍ਰੋਹੀ ਨੇ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਸ਼ਸਤਾ ਆਮਿਰ ਬਖਸ਼ ਨੂੰ ਪਿਆਰ ਕਰਦੀ ਸੀ ਜੋ ਉਸਦੇ ਪਰਿਵਾਰ ਨੂੰ ਮਨਜ਼ੂਰ ਨਹੀਂ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।