ਚੰਡੀਗੜ੍ਹ, 8 ਅਕਤੂਬਰ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ‘ਚ ਕਾਂਗਰਸ ਅੱਗੇ ਚੱਲ ਰਹੀ ਹੈ ਤੇ ਭਾਜਪਾ ਪਿੱਛੇ ਚੱਲ ਰਹੀ ਸੀ। ਇਸ ਤੋਂ ਬਾਅਦ ਰੁਝਾਨਾਂ ’ਚ ਆਏ ਵੱਡੇ ਫੇਰਬਦਲ ਵਿੱਚ ਭਾਜਪਾ ਕਾਂਗਰਸ ਨੂੰ ਪਿੱਛੇ ਛੱਡ ਗਏ। 12.20 ਵਜੇ ਤੱਕ ਆਏ ਰੁਝਾਨਾਂ ਮੁਤਬਕ ਭਾਜਪਾ 48 ਸੀਟਾਂ ਉਤੇ ਅੱਗੇ ਹੈ, ਜਦੋਂ ਕਿ ਕਾਂਗਰਸ 35 ਅਤੇ ਹੋਰ 7 ਸੀਟਾਂ ਉਤੇ ਅੱਗੇ ਚੱਲ ਰਹੇ ਹਨ। ਭਾਜਪਾ ਤੀਜੀ ਵਾਰ ਹਰਿਆਣਾ ਵਿੱਚ ਸਰਕਾਰ ਬਣਉਂਦੀ ਦਿਖਾਈ ਦੇ ਰਹੀ ਹੈ।
Published on: ਅਕਤੂਬਰ 8, 2024 12:26 ਬਾਃ ਦੁਃ