ਗੰਭੀਰ ਬਿਮਾਰੀਆ ਤੋਂ ਪੀੜਤ , ਛੋਟੇ ਬੱਚਿਆਂ ਦੀਆਂ ਮਾਵਾਂ ਹੋ ਰਹੀਆਂ ਪ੍ਰੇਸ਼ਾਨ
ਮੋਰਿੰਡਾ 10 ਅਕਤੂਬਰ ( ਭਟੋਆ )
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਜਿਲ੍ਹਾ ਇਕਾਈ ਰੂਪਨਗਰ ਵਲੋ ਈਟੀਟੀ 6635 ਦੇ ਸਹਿਯੋਗ ਨਾਲ ਚੋਣ ਡਿਊਟੀਆਂ ਵਿੱਚ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਅਰਵਿੰਦਰਪਾਲ ਸਿੰਘ ਸੋਮਲ ਸਹਾਇਤਾ ਕਮਿਸ਼ਨਰ ਰੂਪਨਗਰ ਨੂੰ ਜਿਲ੍ਹਾ ਪ੍ਰਧਾਨ ਗਿਆਨ ਚੰਦ, ਜਿਲ੍ਹਾ ਆਗੂ ਮਨਿੰਦਰ ਸਿੰਘ ਅਤੇ ਈਟੀਟੀ 6635 ਦੇ ਜਿਲ੍ਹਾ ਆਗੂ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਮੰਗ ਪੱਤਰ ਦਿੱਤਾ ਗਿਆ।
ਇਹ ਵੀ ਪੜ੍ਹੋ: ਹਾਈਕੋਰਟ ਨੇ ਪੰਜਾਬ ’ਚ ਵੱਡੀ ਗਿਣਤੀ ਪੰਚਾਇਤਾਂ ਦੀਆਂ ਚੋਣਾਂ ਉਤੇ ਲਾਈ ਰੋਕ
ਆਗੂਆਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਕਮਿਸ਼ਨ ਵਲੋ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਚੋਣਾਂ ਵਿੱਚ ਚੋਣ ਅਮਲੇ ਨੂੰ ਕੋਈ ਵੀ ਪ੍ਰੇਸ਼ਾਨੀ ਨਾ ਆਵੇ ਇਸ ਲਈ ਪ੍ਰਸ਼ਾਸਨ ਤੋ ਸੁਰੱਖਿਆ ਦੇ ਠੀਕ ਪ੍ਰਬੰਧਾਂ ਅਤੇ ਵੱਖਰੇ ਦਿਨ ਵੱਖਰੇ ਕੇਂਦਰ ਬਣਾ ਕੇ ਵੋਟਾਂ ਗਿਣਤੀ ਕਰਵਾਉਣ ਦੀ ਮੰਗ ਕੀਤੀ ਗਈ। ਸਾਰੇ ਮੁਲਾਜ਼ਮਾਂ ਦੀ ਡਿਊਟੀ ਉਹਨਾਂ ਦੇ ਬਲਾਕ ਵਿੱਚ ਹੀ ਲਗਾਈ ਜਾਵੇ।ਪੋਲਿੰਗ ਸਟਾਫ ਅਤੇ ਮਿਡ ਡੇ ਮੀਲ ਕੁਕ ਵਰਕਰਾਂ ਨੂੰ ਮਿਹਨਤਾਨਾ ਦਿੱਤਾ ਜਾਵੇ।ਅਧਿਆਪਕਾ ਦੀ ਡਿਊਟੀ ਬਾਕੀ ਵਿਭਾਗਾਂ ਦੇ ਮੁਲਾਜ਼ਮਾਂ ਦੇ ਅਨੁਸਾਰ ਅਨੁਪਾਤ ਵਿੱਚ ਲਗਾਈ ਜਾਵੇ।ਇਸ ਤੋ ਬਿਨਾਂ ਕਪਲ ਕੇਸ ਵਿੱਚ ਇੱਕ ਨੂੰ ਚੋਣ ਡਿਊਟੀ ਤੋ ਛੋਟ, ਵਿਧਵਾਵਾਂ, ਛੋਟੇ ਬੱਚਿਆਂ ਦੀਆਂ ਮਾਵਾਂ, ਬੀ ਐਲ ਓ, ਕਿਸੇ ਵੀ ਬਿਮਾਰੀ ਤੋ ਪੀੜਤ ਆਦਿ ਨੂੰ ਪੂਰਨ ਰੂਪ ਵਿੱਚ ਛੋਟ ਦਿੱਤੀ ਜਾਵੇ। ਚੋਣ ਅਮਲੇ ਨੂੰ ਚੋਣਾਂ ਤੋ ਅਗਲੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਜਾਵੇ। ਇਸ ਸਮੇ ਮੈਡਮ ਪ੍ਰਭਜੋਤ ਕੌਰ, ਮੈਡਮ ਹਰਪ੍ਰੀਤ ਕੌਰ, ਮਾਸਟਰ ਸੰਜੀਵ ਕੁਮਾਰ ਬਸਾਲੀ,ਨੀਰਜਪਾਲ ਆਦਿ ਹਾਜਰ ਸਨ।
Published on: ਅਕਤੂਬਰ 10, 2024 10:41 ਪੂਃ ਦੁਃ