ਮੋਰਿੰਡਾ, 10 ਅਕਤੂਬਰ ( ਭਟੋਆ )
ਪੰਜਾਬ ਸਰਕਾਰ ਵੱਲੋਂ ਸੜਕਾਂ ‘ਤੇ ਲੋਕਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਲਿਆਂਦੇ ਗਏ ਨਵੇਂ ਕਾਨੂੰਨ ਜਿਸ ਨੂੰ ਪੰਜਾਬ ਪੁਲਿਸ ਵੱਲੋਂ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ, ਬਾਰੇ ਜ਼ਿਲ੍ਹਾ ਰੂਪਨਗਰ ਦੇ ਪੁਲਿਸ ਮੁਖੀ ਸ੍ਰੀ ਗੁਲਨੀਤ ਸਿੰਘ ਖੁਰਾਣਾ ਆਈ. ਪੀ. ਐਸ. ਦੇ ਹੁਕਮਾਂ ਅਤੇ ਜਤਿੰਦਰ ਪਾਲ ਸਿੰਘ ਮੱਲੀ ਡੀ. ਐਸ. ਪੀ. ਮੋਰਿੰਡਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਸਪੈਕਟਰ ਸੁਨੀਲ ਕੁਮਾਰ, ਥਾਣਾ ਮੁਖੀ ਮੋਰਿੰਡਾ ਸ਼ਹਿਰੀ ਦੀ ਅਗਵਾਈ ਵਿੱਚ ਪੁਲਿਸ ਜ਼ਿਲ੍ਹਾ ਐਜੂਕੇਸ਼ਨ ਸੈਲ ਦੇ ਇੰਚਾਰਜ ਏਐਸਆਈ. ਸੁਖਦੇਵ ਸਿੰਘ ਵੱਲੋਂ ਟਰੈਫਿਕ ਪੁਲਿਸ ਮੋਰਿੰਡਾ ਦੇ ਇੰਚਾਰਜ ਏਐਸਆਈ. ਮਲਕੀਤ ਸਿੰਘ ਮਾਵੀ ਦੇ ਸਹਿਯੋਗ ਨਾਲ ਟਰੈਫਿਕ ਐਜੂਕੇਸ਼ਨ ਸੈਲ ਰੂਪਨਗਰ ਵੱਲੋਂ ਮੋਰਿੰਡਾ ਇਲਾਕੇ ਦੇ ਵੱਖ ਵੱਖ ਮੈਰਿਜ ਪੈਲੇਸਾਂ ਤੇ ਸਥਾਨਕ ਟਰੱਕ ਯੂਨੀਅਨ ਵਿੱਚ ਪੈਲੇਸ ਪ੍ਰਬੰਧਕਾਂ ਤੇ ਟਰੱਕ ਡਰਾਈਵਰਾਂ ਨੂੰ ਨਵੇਂ ਟਰੈਫਿਕ ਕਾਨੂੰਨ ਦੀ ਜਾਣਕਾਰੀ ਦੇਣ ਲਈ ਟ੍ਰੈਫਿਕ ਜਾਗਰੂਕਤਾ ਕੈਂਪ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਸਿਟੀ ਇੰਸਪੈਕਟਰ ਸੁਨੀਲ ਕੁਮਾਰ ਅਤੇ ਐਸਐਚਓ ਸਦਰ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪੁਲਿਸ ਪ੍ਰਸ਼ਾਸਨ ਵੱਲੋ
ਮੋਰਿੰਡਾ ਦੇ ਤਾਜ ਪੈਲੇਸ, ਪੰਜਕੋਹਾ ਪੈਲੇਸ ਅਤੇ ਰਾਜ ਮਹਿਲ ਪੈਲਸ ਦੇ ਪ੍ਰਬੰਧਕਾਂ ਨੂੰ ਡੀਜੇ ਆਦਿ ਲਾਉਣ ਸਬੰਧੀ ਅਤੇ ਇਸ ਦੀ ਆਵਾਜ਼ ਪੈਲਸ ਦੀ ਚਾਰ ਦੀਵਾਰੀ ਦੇ ਅੰਦਰ ਰੱਖਣ ਸਬੰਧੀ ਪੁਲਿਸ ਵਿਭਾਗ ਵੱਲੋਂ ਜਾਰੀ ਪੱਤਰ ਨੋਟ ਕਰਾਇਆ ਗਿਆ ਅਤੇ ਪ੍ਰਬੰਧਕਾਂ ਨੂੰ ਇਸ ਪੱਤਰ ਅਨੁਸਾਰ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ ਗਿਆ ਉਹਨਾਂ ਦੱਸਿਆ ਕਿ ਇਸ ਉਪਰੰਤ ਟਰੱਕ ਯੂਨੀਅਨ ਮੋਰਿੰਡਾ ਵਿੱਚ ਜਾ ਕੇ ਟਰੱਕ ਚਾਲਕਾਂ ਨੂੰ ਟਰੈਫਿਕ ਨਾਲ ਜੁੜੇ ਨਵੇਂ ਕਾਨੂੰਨ ਸਬੰਧੀ ਜਾਗਰੂਕ ਕੀਤਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੈਫਿਕ ਇੰਚਾਰਜ਼ ਏਐਸਆਈ. ਮਲਕੀਤ ਸਿੰਘ ਮਾਵੀ ਨੇ ਦੱਸਿਆ ਕਿ ਟਰੈਫਿਕ ਨਿਯਮਾਂ ਨੂੰ ਲੈ ਕੇ ਆਏ ਨਵੇਂ ਕਾਨੂੰਨ ਸਬੰਧੀ ਟਰੱਕ ਡਰਾਈਵਰਾ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਪੁਲਿਸ ਐਜੂਕੇਸ਼ਨ ਸੈਲ ਦੇ ਇੰਚਾਰਜ ਏਐਸਆਈ ਸੁਖਦੇਵ ਸਿੰਘ ਵੱਲੋਂ ਵਿਸ਼ੇਸ਼ ਤੌਰ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ ਉਹ ਟਰੈਫਿਕ ਸਬੰਧੀ ਲਾਗੂ ਨਵੇਂ ਕਾਨੂੰਨ ਅਨੁਸਾਰ ਆਪੋ ਆਪਣੇ ਵਾਹਨ ਵਿੱਚ ਪੂਰੇ ਦਸਤਾਵੇਜ ਰੱਖਣ ਅਤੇ ਕਾਨੂੰਨ ਅਨੁਸਾਰ ਆਪਣੇ ਵਾਹਨ ਦੀ ਸਪੀਡ ਵੀ ਲਿਮਿਟਡ ਰੱਖਣ ਤਾਂ ਜੋ ਸੜਕ ਦੁਰਘਟਨਾਵਾਂ ਨੂੰ ਘਟਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋ ਨਵੇਂ ਕਾਨੂੰਨ ਦੀ ਜਾਣਕਾਰੀ ਦੇਣ ਦਾ ਮਤਲਬ ਕਿਸੇ ਵੀ ਤਰ੍ਹਾਂ ਡਰ ਪੈਦਾ ਕਰਨਾ ਨਹੀਂ ਹੈ ਬਲਕਿ ਪੈਲਸ ਪ੍ਰਬੰਧਕਾਂ ਅਤੇ ਟਰੱਕ ਡਰਾਈਵਰਾਂ ਨੂੰ ਕਾਨੂੰਨ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨਾ ਹੈ। ਇਸ ਮੌਕੇ ਤੇ ਪੈਲੇਸ ਪ੍ਰਬੰਧਕਾਂ ਤੋ ਬਿਨਾਂ ਪਬਲਿਕ ਕੈਰੀਅਰ ਟਰੱਕ ਟਰਾਲਾ ਆਪਰੇਟਰ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੰਡੀਆਂ, ਕੁਲਬੀਰ ਸਿੰਘ ਰਸੂਲਪੁਰ ,ਸਰਬਜੀਤ ਸਿੰਘ ਹਰਦੀਪ ਸਿੰਘ ਜਸਵਿੰਦਰ ਸਿੰਘ ਬਲਬੀਰ ਸਿੰਘ ਹਰਪ੍ਰੀਤ ਸਿੰਘ ਸੁਖਵਿੰਦਰ ਸਿੰਘ ਜਸਬੀਰ ਸਿੰਘ ਹਰਪ੍ਰੀਤ ਸਿੰਘ ਤਰਸੇਮ ਸਿੰਘ ਕੇਸਰ ਸਿੰਘ ਕਮਲਜੀਤ ਸਿੰਘ ਅਮਨਦੀਪ ਸਿੰਘ ਲੱਕੀ ਅਤੇ ਹਰਬੰਸ ਸਿੰਘ ਸਮਾਣਾ ਕਲਾਂ ਆਦਿ ਵੀ ਹਾਜ਼ਰ ਸਨ।