ਮਾਨਸਾ, 10 ਅਕਤੂਬਰ: ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਤਾਇਨਾਤ ਕੀਤੇ ਸੁਪਰਵਾਇਜ਼ਰਾਂ ਦੀ ਟਰੇਨਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨਿਊ ਕਾਨਫਰੰਸ ਹਾਲ ਵਿਖੇ ਕਰਵਾਈ ਗਈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਐਨ.ਆਈ.ਸੀ. ਵੱਲੋਂ ਤਿਆਰ ਕੀਤੇ ਗਏ ਐਲ.ਬੀ.ਪੀ.ਏ.ਐਮ.ਐਸ. (‘ਲੋਕਲ ਬਾਡੀ ਪੋਲ ਐਕਟੀਵਿਟੀ ਸਿਸਟਮ ਪੋਰਟਲ’) ’ਤੇ ਚੋਣ ਪ੍ਰਕਿਰਿਆ ਦੀਆਂ ਗਤੀਵਿਧੀਆਂ ਦੀ ਰਿਪੋਰਟਿੰਗ ਕੀਤੀ ਜਾਵੇਗੀ, ਜਿਸ ਸਬੰਧੀ ਤਾਇਨਾਤ ਕੀਤੇ ਗਏ 38 ਸੁਪਰਵਾਇਜ਼ਰਾਂ ਦੀ ਟਰੇਨਿੰਗ ਕਰਵਾਈ ਗਈ ਹੈ।
Published on: ਅਕਤੂਬਰ 10, 2024 5:39 ਬਾਃ ਦੁਃ