ਨਵੀਂ ਦਿੱਲੀ, 10 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਪਿਛਲੇ ਕਰੀਬ ਇਕ ਹਫਤੇ ਤੋਂ ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆ ਰਹੀ ਹੈ। ਅੱਜ ਵੀ ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਘਟੀਆਂ। ਪਿਛਲੇ ਇਕ ਹਫਤੇ ਵਿੱਚ ਸੋਨਾ 1134 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋਇਆ ਹੈ। ਜਦੋਂ ਕਿ ਚਾਂਦੀ ਦੀ ਕੀਮਤ ਇਕ ਹਫਤੇ ਵਿੱਚ 92200 ਤੋਂ 88311 ਰੁਪਏ ਪ੍ਰਤੀ ਕਿਲੋ ਉਤੇ ਆ ਗਿਆ। ਇਸ ਸਮੇਂ ਦੌਰਾਨ ਚਾਂਦੀ ਦੇ ਭਾਅ 3889 ਰੁਪਏ ਘਟੇ ਹਨ। 4 ਅਕਤੂਬਰ ਨੂੰ ਸੋਨਾ 75964 ਰੁਪਏ ਉਤੇ ਬੰਦ ਹੋਇਆ ਸੀ। ਸ਼ਨੀਵਾਰ ਅਤੇ ਐਤਵਾਰ ਨੂੰ ਕੀਮਤ ਜਾਰੀ ਨਹੀਂ ਹੁੰਦੀ। ਜੇਕਰ ਪਿਛਲੇ ਹਫਤੇ ਦੀ ਗੱਲ ਕਰੀਏ ਤਾਂ ਸੋਨਾ ਹੁਣ 1125 ਰੁਪਏ ਪ੍ਰਤੀ 10 ਗ੍ਰਾਮ ਮਹਿੰਗਾ ਸੀ।
ਆਈਬੀਜੇਏ ਦੇ ਮੁਤਾਬਕ ਅੱਜ 24 ਕੈਰੇਟ ਸੋਨੇ ਦੀ ਕੀਮਤ 179 ਰੁਪਏ ਘੱਟ ਕੇ 74830 ਰੁਪਏ ਉਤੇ ਆ ਗਈ ਹੈ। ਜਦੋਂ ਕਿ ਚਾਂਦੀ ਦਾ ਭਾਅ 350 ਰੁਪਏ ਘਟ ਕੇ 88311 ਰੁਪਏ ਉਤੇ ਆ ਗਈ ਹੈ।