ਸੁਖਜਿੰਦਰ ਰੰਧਾਵਾ ਨੇ ਡੇਰਾ ਬਾਬਾ ਨਾਨਕ ਵਿਖੇ ਦੁਸਹਿਰੇ ਮੌਕੇ ਰਾਵਨ ਦਹਣ ਦੀ ਰਸ਼ਮ ਅਦਾ ਕੀਤੀ

Punjab

ਡੇਰਾ ਬਾਬਾ ਨਾਨਕ, 13 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਤੇ ਜਨਰਲ ਸਕੱਤਰ ਰਾਜਸਥਾਨ ਕਾਂਗਰਸ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਡੇਰਾ ਬਾਬਾ ਨਾਨਕ ਵਿਖੇ ਦੁਸਹਿਰੇ ਦੇ ਸਮਾਗਮ ਵਿੱਚ ਹਾਜ਼ਰੀ ਭਰੀ ਅਤੇ ਰਾਵਣ ਦਹਣ ਦੀ ਰਸਮ ਅਦਾ ਕੀਤੀ। ਇਸ ਮੌਕੇ ਤੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਪਵਿੱਤਰ ਤਿਉਹਾਰ ਦੁਸਹਿਰਾ ਸਾਨੂੰ ਇਹੀ ਸਿਖਿਆ ਦਿੰਦਾ ਹੈ ਲੋਕ ਵਿਰੋਧੀ ਅਤੇ ਹੰਕਾਰੀ ਕਿੰਨਾ ਵੀ ਤੇਜੱਸਵੀ ਜਾਂ ਸ਼ਕਤੀਸ਼ਾਲੀ ਹੋਵੇ ਕੁਦਰਤ ਉਸ ਦੀਆਂ ਖਾਮੀਆਂ ਕਰਕੇ ਆਖੀਰ ਵਿੱਚ ਉਸ ਦਾ ਬੁਰਾ ਅੰਤ ਕਰਦੀ ਹੈ ਇਸ ਲ‌ਈ ਸਾਨੂੰ ਹਾਊਮੈ ਅਤੇ ਹੰਕਾਰ ਤੋਂ ਬੱਚ ਕਿ ਗਰੀਬ ਗੁਰਬੇ ਦੀ ਮੱਦਦ ਕਰਨੀ ਚਾਹੀਦੀ ਹੈ ਤੇ ਆਪਸ ਵਿੱਚ ਪ੍ਰੇਮ, ਪਿਆਰ ਅਤੇ ਸਦਭਾਵਨਾ ਨਾਲ ਰਹਿ ਕੇ ਹਰੇਕ ਵਿਅਕਤੀ ਨੂੰ ਪਿਆਰ ਕਰਨਾ ਚਾਹੀਦਾ ਹੈ ਇਸ ਮੌਕੇ ਤੇ ਰਾਮ ਲੀਲਾ ਕਲੱਬ ਦੇ ਪ੍ਰਧਾਨ ਪਵਨ ਕੁਮਾਰ,ਦੀਪਕ ਸਰਮਾ,ਗੋਗਾ ਮਹਾਜ਼ਨ, ਸੀਨੀਅਰ ਕਾਂਗਰਸੀ ਆਗੂ ਮਹਿੰਗਾ ਰਾਮ ਗਰੀਬ, ਪੰਚਾਇਤ ਸੰਮਤੀ ਡੇਰਾ ਬਾਬਾ ਨਾਨਕ ਦੇ ਸਾਬਕਾ ਚੇਅਰਮੈਨ ਨਰਿੰਦਰ ਸਿੰਘ ਬਾਜਵਾ,ਹੀਰਾ ਲਾਲ ਜੰਡਿਆਲ ,ਬਲਾਕ ਕਾਂਗਰਸ ਕਮੇਟੀ ਡੇਰਾ ਬਾਬਾ ਨਾਨਕ ਦੇ ਸਾਬਕਾ ਪ੍ਰਧਾਨ ਜਨਕ ਰਾਜ ਮਹਾਜ਼ਨ ਕਾਲਾ, ਦਵਿੰਦਰ ਸਿੰਘ ਸਵਾਮੀ, ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦੇ ਸਾਬਕਾ ਚੇਅਰਮੈਨ ਹਰਦੀਪ ਸਿੰਘ ਤਲਵੰਡੀ ਗੁਰਾਇਆ , ਸੀਨੀਅਰ ਕਾਂਗਰਸੀ ਆਗੂ ਮੁਨੀਸ਼ ਮਹਾਜ਼ਨ ਮਨੀ, ਸੁਖਜੀਤ ਸਿੰਘ ਨੇਕੀ ਕੋਟ ਦਲਪੱਤ ਰਾਏ,ਹਰਦੀਪ ਸਿੰਘ ਸਾਬਕਾ ਸਰਪੰਚ ਜੋੜੀਆਂ,ਪਾਲੀ ਬੇਦੀ ਸਾਬਕਾ ਕੌਂਸਲਰ,ਬਿੱਲਾ ਸਰਪੰਚ ਪੱਖੋਕੇ , ਤਰਲੋਕ ਸਿੰਘ ਸਰਪੰਚ ਬਹਿਲੋਲ ਪੁਰ, ਅਤੇ ਅਤੇ ਰਤਨ ਪਾਲ ਮੈਨੇਜਰ ਸਮੇਤ ਵੱਡੀ ਗਿਣਤੀ ਵਿੱਚ ਪੰਚ ਸਰਪੰਚ ਅਤੇ ਪੱਤਵੰਤੇ ਸੱਜਣ ਹਾਜ਼ਰ ਸਨ ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।