ਪੰਚਾਇਤੀ ਚੋਣ ਡਿਊਟੀ ਉਤੇ ਆਏ ਅਧਿਆਪਕ ਦੀ ਮੌਤ

ਪੰਜਾਬ

ਜਲੰਧਰ, 15 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਪੰਜਾਬ ਭਰ ਵਿੱਚ ਅੱਜ ਪੰਚਾਇਤਾਂ ਲਈ ਵੋਟਾਂ ਪੈਣ ਦਾ ਕੰਮ ਸਵੇਰ ਤੋਂ ਜਾਰੀ ਹੈ। ਗ੍ਰਾਮ ਪੰਚਾਇਤਾਂ ਲਈ ਹੋ ਰਹੀਆਂ ਚੋਣਾਂ ਵਿੱਚ ਡਿਊਟੀ ਦੇਣ ਆਏ ਇਕ ਅਧਿਆਪਕ ਦੀ ਬੀਤੇ ਰਾਤ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਇਹ ਮਾਮਲਾ ਆਦਮਪੁਰ ਥਾਣੇ ਖੇਤਰ ਦਾ ਹੈ। ਇਸ ਸਬੰਧੀ ਐਚਐਚਓ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਦੇਰ ਰਾਤ ਨੂੰ ਡਿਊਟੀ ਉਤੇ ਆਏ ਅਧਿਆਪਕ ਅਮਰਿੰਦਰ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਰਾਤ ਨੂੰ ਜਦੋਂ ਮੁਲਾਜ਼ਮ ਕਮਰੇ ਵਿੱਚ ਅਰਾਮ ਕਰ ਰਹੇ ਸਨ ਤਾਂ ਕਰੀਬ 10 ਵਜੇ ਉਸਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਉਨ੍ਹਾਂ ਦੀ ਲਾਸ਼ ਨੂੰ ਪੋਸਟਮਾਰਟਕ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।

ਸ਼ੁਰੂਆਤ ਜਾਂਚ ਵਿੱਚ ਇਹ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਲਗਦੀ ਹੈ। ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।