ਪੰਚਾਇਤੀ ਚੋਣਾਂ ਦੌਰਾਨ ਬਠਿੰਡਾ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਖਿਲਾਫ 3 ਮੁਕੱਦਮੇ ਦਰਜ

ਪੰਜਾਬ

ਬਠਿੰਡਾ, 16 ਅਕਤੂਬਰ : ਦੇਸ਼ ਕਲਿੱਕ ਬਿਓਰੋ

ਮਾਨਯੋਗ ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ, ਡੀ.ਜੀ.ਪੀ.ਪੰਜਾਬ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਹਰਚਰਨ ਸਿੰਘ ਭੁੱਲਰ, ਆਈ.ਪੀ.ਐੱਸ, ਡੀ.ਆਈ.ਜੀ ਬਠਿੰਡਾ ਰੇਂਜ, ਦੇ ਮਾਰਗ ਦਰਸ਼ਨ ਅਨੁਸਾਰ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਅਮਨੀਤ ਕੌਂਡਲ ਆਈ.ਪੀ.ਐੱਸ, ਐੱਸ.ਐੱਸ.ਪੀ ਬਠਿੰਡਾ ਦੀ ਰਹਿਨੁਮਾਈ ਹੇਠ ਸ਼ਰਾਰਤੀ ਅਨਸਰਾਂ ਤੇ ਨਕੇਲ ਕਸਣ ਲਈ ਵਿੱਢੀ ਗਈ ਮੁਹਿੰਮ ਤਹਿਤ ਬੀਤੇ ਦਿਨ ਪੰਚਾਇਤੀ ਚੋਣਾਂ ਦੇ ਮੱਦੇਨਜਰ ਜਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨ ਵਾਲੇ ਮਾੜੇ ਅਨਸਰਾਂ ਤੇ ਸ਼ਿਕੰਜਾ ਕੱਸਦੇ ਹੋਏ ਜਿਲ੍ਹਾ ਬਠਿੰਡਾ ਦੇ ਵੱਖ-ਵੱਖ ਥਾਣਿਆਂ ਵੱਲੋਂ 3 ਮੁਕੱਦਮੇ ਦਰਜ ਕੀਤੇ ਗਏ ਹਨ, ਜਿਨ੍ਹਾਂ ’ਚ ਥਾਣਾ ਸਦਰ ਬਠਿੰਡਾ ਅਤੇ ਥਾਣਾ ਨਥਾਣਾ ਵਿਖੇ ਨਾਮਲੂਮ ਵਿਅਕਤੀਆਂ ਵਿਰੁੱਧ 1-1 ਮੁਕੱਦਮਾ ਅਤੇ 1 ਮੁਕੱਦਮਾ ਥਾਣਾ ਦਿਆਲਪੁਰਾ ਵਿਖੇ 8 ਵਿਅਕਤੀਆਂ ’ਤੇ ਦਰਜ ਕੀਤਾ ਗਿਆ।

ਬੀਤੇ ਕੱਲ੍ਹ ਪੰਚਾਇਤੀ ਚੋਣਾਂ 2024 ਦੇ ਮੱਦੇਨਜਰ ਬਠਿੰਡਾ ਜਿਲ੍ਹੇ ਦੇ ਅਧੀਨ ਪਿੰਡ ਭੋਡੀਪੁਰਾ ਥਾਣਾ ਦਿਆਲਪੁਰਾ, ਪਿੰਡ ਨਰੂਆਣਾ ਥਾਣਾ ਸਦਰ ਬਠਿੰਡਾ ਅਤੇ ਪਿੰਡ ਚੱਕ ਫਤਿਹ ਸਿੰਘ ਵਾਲਾ ਥਾਣਾ ਨਥਾਣਾ ਵਿਖੇ ਪੰਚਾਇਤੀ ਚੋਣਾਂ ਦੀ ਗਿਣਤੀ ਮੌਕੇ ਸ਼ਰਾਰਤੀ ਅਨਸਰਾਂ ਵੱਲੋਂ ਪੁਲਿਸ ਪ੍ਰਸ਼ਾਸ਼ਨ ਅਤੇ ਚੋਣ ਅਮਲੇ ’ਤੇ ਹਮਲਾ ਕੀਤਾ। ਇਸ ਮੌਕੇ ਬਠਿੰਡਾ ਪੁਲਿਸ ਵੱਲੋਂ ਸਖਤੀ ਨਾਲ ਚੋਣ ਕਮਿਸ਼ਨ ਦੀ ਪੂਰੀ ਪ੍ਰੀਕ੍ਰਿਆ ਨੂੰ ਨੇਪਰੇ ਚਾੜਿਆ ਗਿਆ।

ਇਸ ਦੌਰਾਨ ਕੁੱਝ ਲੋਕਾਂ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾਂ ਕਰਦਿਆਂ ਅਤੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਦਿਆਂ ਪੁਲਿਸ ਪ੍ਰਸ਼ਾਸ਼ਨ ਅਤੇ ਚੋਣ ਅਮਲੇ ਨਾਲ ਹੱਥੋਪਾਈ ਕੀਤੀ, ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਇੱਟਾਂ-ਰੋੜਿਆਂ ਨਾਲ ਪੁਲਿਸ ਤੇ ਹਮਲਾ ਵੀ ਕੀਤਾ ਗਿਆ। ਪੁਲਿਸ ਦੀਆਂ ਸਰਕਾਰੀ ਗੱਡੀਆਂ ਦੀ ਭੰਨ ਤੋੜ ਕੀਤੀ ਗਈ। ਇਸ ਹਮਲੇ ਦੌਰਾਨ ਜਖਮੀ ਹੋਏ ਪੁਲਿਸ ਅਧਿਕਾਰੀ/ਕਰਮਚਾਰੀਆਂ ਨੂੰ ਜੇਰੇ ਇਲਾਜ ਲਈ ਹਸਪਤਾਲ ਭੇਜਿਆ ਗਿਆ।

ਇਸ ਮੌਕੇ ਐੱਸ.ਐੱਸ.ਪੀ ਬਠਿੰਡਾ ਨੇ ਦੱਸਿਆ ਕਿ ਪੁਲਿਸ ਦੀਆਂ ਵੱਖ-ਵੱਖ ਪਾਰਟੀਆਂ ਤਾਇਨਾਤ ਕੀਤੀਆਂ, ਉਹਨਾਂ ਵੱਲੋਂ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਹਵਾਈ ਫਾਇਰਿੰਗ ਦੀ ਵਰਤੋਂ ਕੀਤੀ ਗਈ ਅਤੇ ਹਜੂਮ ਨੂੰ ਤਿੱਤਰ-ਬਿੱਤਰ ਕੀਤਾ ਗਿਆ। ਇਸ ਹਵਾਈ ਫਾਇਰਿੰਗ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀ ਹੋਇਆ। ਜਿਨ੍ਹਾਂ ਵਿਅਕਤੀਆਂ ਵੱਲੋਂ ਪੰਚਾਇਤੀ ਚੋਣਾਂ ਦੀ ਕਾਰਵਾਈ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਇਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

ਇਨ੍ਹਾਂ ਵਿਅਕਤੀਆਂ/ਸ਼ਰਾਰਤੀ ਅਨਸਰਾਂ ਖਿਲਾਫ ਨਿਮਨ-ਲਿਖਤ ਮੁੱਕਦਮੇ ਦਰਜ ਕੀਤੇ ਗਏ:-

ਮੁੱਕਦਮਾ ਨੰ: 92 ਮਿਤੀ 16.10.20.2024 ਅ/ਧ 109,132,221,191(3),190,324 (4), 223 BNS ਥਾਣਾ ਦਿਆਲਪੁਰਾ, ਮੁੱਕਦਮਾ ਨੰਬਰ: 120 ਮਿਤੀ 16.10.20.2024 ਅ/ਧ 109,132,221,126 (2),191 (3),190,324 (4), BNS ਥਾਣਾ ਨਥਾਣਾ ਤੇ ਮੁੱਕਦਮਾ ਨੰ: 152 ਮਿਤੀ 16.10.20.2024 ਅ/ਧ 109,132,221,126(2),191(3),190 BNS ਥਾਣਾ ਸਦਰ ਬਠਿੰਡਾ ਵਿਖੇ ਦਰਜ਼ ਕੀਤਾ ਗਿਆ। 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।