ਮੁਲਾਜ਼ਮਾਂ ਨੂੰ ਦਿੱਤਾ ਦਿਵਾਲੀ ਤੋਹਫਾ, ਸਰਕਾਰ ਵੱਲੋਂ DA ’ਚ ਵਾਧਾ

ਪੰਜਾਬ ਰਾਸ਼ਟਰੀ

ਨਵੀਂ ਦਿੱਲੀ, 16 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਦਿਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਵੱਲੋਂ ਡੀਏ ਵਿੱਚ ਵਾਧਾ ਕਰਕੇ ਤੋਹਾਫਾ ਦਿੱਤਾ ਗਿਆ ਹੈ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਰਮਚਾਰੀਆਂ ਦੇ ਡੀਏ ਵਿੱਚ ਵਾਧਾ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ 3 ਫੀਸਦੀ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਵਾਧੇ ਦੇ ਬਾਅਦ ਡੀਏ ਵਧਕੇ 53 ਫੀਸਦੀ ਹੋ ਗਿਆ ਹੈ, ਇਸ ਤੋਂ ਪਹਿਲਾਂ ਇਸੇ ਸਾਲ ਮਾਰਚ ਵਿੱਚ 4 ਫੀਸਦੀ ਡੀਏ ਵਾਧਾ ਕੀਤਾ ਗਿਆ ਸੀ।  ਡੀਏ ਵਿੱਚ ਕੀਤੇ ਤਾਜ਼ਾ ਵਾਧੇ ਦਾ ਲਾਭ 1 ਜੁਲਾਈ 2024 ਤੋਂ ਮਿਲੇਗਾ।

Tagged

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।