ਚੰਡੀਗੜ੍ਹ ‘ਚ ਭਲਕੇ ਤੋਂ ਕਈ ਸੜਕਾਂ 10 ਦਿਨ ਰਹਿਣਗੀਆਂ ਬੰਦ

Published on: October 17, 2024 11:35 am

ਚੰਡੀਗੜ੍ਹ

ਚੰਡੀਗੜ੍ਹ, 17 ਅਕਤੂਬਰ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਮਿਉਂਸਪਲ ਕਾਰਪੋਰੇਸ਼ਨ, ਚੰਡੀਗੜ੍ਹ ਸੈਕਟਰ 46/47 ਦੇ ਸਾਈਕਲ ਟ੍ਰੈਕ ਤੋਂ ਲੈ ਕੇ ਸੈਕਟਰ 46/47/31/32 ਦੇ ਛੋਟੇ ਚੌਕ ਤੱਕ 800 mm I/D MS ਪਾਈਪਲਾਈਨ ‘ਤੇ ਕੰਮ ਕਰ ਰਿਹਾ ਹੈ। ਇਸ ਕਾਰਨ ਸੈਕਟਰ 46/47 ਦੀ ਡਿਵਾਈਡਿੰਗ ਰੋਡ ਨੂੰ ਜਾਣ ਵਾਲੀਆਂ ਸੜਕਾਂ 18 ਅਕਤੂਬਰ ਤੋਂ 28 ਅਕਤੂਬਰ ਤੱਕ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਬੰਦ ਰਹਿਣਗੀਆਂ।
ਨਗਰ ਨਿਗਮ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੌਰਾਨ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਅਤੇ ਅਸੁਵਿਧਾ ਲਈ ਸਬਰ ਰੱਖਣ। ਇਸ ਪਾਈਪ ਲਾਈਨ ਦੇ ਕੰਮ ਨਾਲ ਸਬੰਧਤ ਸੁਧਾਰਾਂ ਦਾ ਕੰਮ ਮੁਕੰਮਲ ਹੁੰਦੇ ਹੀ ਸੜਕਾਂ ਨੂੰ ਮੁੜ ਖੋਲ੍ਹ ਦਿੱਤਾ ਜਾਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।