ਬੀਬੀ ਜਤਿੰਦਰ ਕੌਰ ਰੰਧਾਵਾ ਨੂੰ ਡੇਰਾ ਬਾਬਾ ਨਾਨਕ ਤੋਂ ਟਿਕਟ ਮਿਲਣ ‘ਤੇ ਵਧਾਈ ਦੇਣ ਵਾਲੇ ਲੋਕਾਂ ਦਾ ਲੱਗਿਆ ਤਾਂਤਾ

Punjab

ਡੇਰਾ ਬਾਬਾ ਨਾਨਕ, 24 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਕਾਂਗਰਸ ਹਾਈਕਮਾਂਡ ਵੱਲੋਂ ਬੀਬੀ ਜਤਿੰਦਰ ਕੌਰ ਰੰਧਾਵਾ ਧਰਮ ਪਤਨੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਨੂੰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਜਿਮਣੀ ਚੋਣ ਵਿੱਚ ਕਾਂਗਰਸ ਪਾਰਟੀ ਦੀ ਟਿਕਟ ਮਿਲਣ ਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਸਮੂਹ ਸਾਧ ਸੰਗਤ ਵੱਲੋਂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ,ਬੀਬੀ ਜਤਿੰਦਰ ਕੌਰ ਰੰਧਾਵਾ ਅਤੇ ਸਰਦਾਰ ਉਦੇਵੀਰ ਸਿੰਘ ਰੰਧਾਵਾ ਨੂੰ ਵਧਾਈਆਂ ਦੇਣ ਵਾਲੇ ਸੂਝਵਾਨ ਵਸਨੀਕਾਂ ਦਾ ਇਸ ਕਦਰ ਤਾਂਤਾ ਲੱਗਿਆ ਕਿ ਪਿੰਡ ਧਾਰੋਵਾਲੀ ਦੇ ਸੀਨੀਅਰ ਸੈਕੰਡਰੀ ਸਕੂਲ ਤੋਂ ਲੈ ਕਿ ਰੰਧਾਵਾ ਨਿਵਾਸ ਤੱਕ ਲੋਕਾਂ ਦਾ ਸੈਲਾਬ ਆਇਆ ਹੋਇਆ ਸੀ ਤੇ ਹਰ ਪਾਸੇ ਕਾਂਗਰਸ ਪਾਰਟੀ,ਸੁਖਜਿੰਦਰ ਸਿੰਘ ਰੰਧਾਵਾ ਅਤੇ ਬੀਬੀ ਜਤਿੰਦਰ ਕੌਰ ਰੰਧਾਵਾ ਅਤੇ ਉਦੇਵੀਰ ਸਿੰਘ ਰੰਧਾਵਾ ਜ਼ਿੰਦਾਬਾਦ ਦੇ ਨਾਅਰੇ ਗੂੰਜ ਰਹੇ ਸਨ ਹਲਕਾ ਵਾਸੀਆਂ ਵਿੱਚ ਇੰਨਾ ਜ਼ਬਰਦਸਤ ਉਤਸ਼ਾਹ ਸੀ ਕਿ ਉਹ ਇਕ ਦੂਜੇ ਤੋਂ ਅੱਗੇ ਹੋ ਕਿ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ, ਬੀਬੀ ਜਤਿੰਦਰ ਕੌਰ ਰੰਧਾਵਾ ਅਤੇ ਉਦੇਵੀਰ ਸਿੰਘ ਰੰਧਾਵਾ ਤੇ ਫੁੱਲਾਂ ਦੀ ਵਰਖਾ ਕਰ ਰਹੇ ਸਨ ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਕਿ ਭਾਰੀ ਉਤਸ਼ਾਹ ਵੇਖ ਕਿ ਲੱਗਦਾ ਹੈ ਕਿ ਇਸ ਵਾਰ ਦੀ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਦੀ ਚੋਣ ਇਕ ਤਰਫਾ ਹੋਣ ਦੀ ਸੰਭਾਵਨਾ ਬਣ ਗ‌ਈ ਹੈ ਇਸ ਮੌਕੇ ਤੇ ਜਸਵੰਤ ਸਿੰਘ ਜੱਸ ਠੇਨਰਕੇ ,ਸਵਿੰਦਰ ਸਿੰਘ ਭੰਮਰਾ, ਤੇਜਵੰਤ ਸਿੰਘ ਮਾਲੇਵਾਲ,ਸੱਤ ਪਾਲ ਭੋਜਰਾਜ, ਹਰਦੇਵ ਸਿੰਘ ਦੂਲਾਨੰਗਲ, ਸੁਰਿੰਦਰ ਸਿੰਘ ਗੱਗੋਵਾਲੀ ,ਮਹਿੰਗਾ ਰਾਮ ਗਰੀਬ,ਡਾਕਟਰ ਬਲਵਿੰਦਰ ਸਿੰਘ ਰੰਧਾਵਾ, ਅਸ਼ੋਕ ਕੁਮਾਰ ਗੋਗੀ ,ਨਰਿੰਦਰ ਸਿੰਘ ਬਾਜਵਾ,ਹਰਦੀਪ ਸਿੰਘ ਤਲਵੰਡੀ ਗੋਰਾਇਆ, ਮੁਨੀਸ਼ ਮਹਾਜ਼ਨ ਮਨੀ, ਤਰਸੇਮ ਰਾਜ ਮਹਾਜ਼ਨ, ਬਿਕਰਮਜੀਤ ਸਿੰਘ ਮੰਮਣ, ਅਮਰਜੀਤ ਸਿੰਘ ਰਾਏਚੱਕ ,ਸੁਰਜੀਤ ਸਿੰਘ ਮਹਾਲਨੰਗਲ,ਬਿੱਟੁ ਸਰਪੰਚ ਧਰਮਾਬਾਦ, ਗੁਰਮੇਜ ਸਿੰਘ ਭੱਟੀ, ਕੁਲਵੰਤ ਸਿੰਘ ਰਾਏਚੱਕ,ਰੀਤ ਇੰਦਰ ਸਿੰਘ ਰਹੀਮਾਬਾਦ, ਸਿਮਰਜੀਤ ਸਿੰਘ ਸਾਹ ਹਰੂਵਾਲ, ਮਨਜੀਤ ਸਿੰਘ ਲੁਕਮਾਨੀਆਂ, ਗੋਲਡੀ ਭੰਮਰਾ, ਗੁਰਪ੍ਰੀਤ ਸਿੰਘ ਗੋਪੀ ਧਿਆਨਪੁਰ,ਰਿੰਕੀ ਨੇਬ, ਜਨਕ ਰਾਜ ਮਹਾਜ਼ਨ ਕਾਲਾ ਪ੍ਰਧਾਨ,ਪਾਲੀ ਬੇਦੀ ਡੇਰਾ ਬਾਬਾ ਨਾਨਕ ਅਤੇ ਮਨਿੰਦਰ ਜੀਤ ਸਿੰਘ ਮੰਨੂ ਸਰਜੇਚੱਕ ਸਮੇਤ ਭਾਰੀ ਗਿਣਤੀ ਵਿੱਚ ਕਾਂਗਰਸੀ ਆਗੂ, ਕਾਂਗਰਸ ਪਾਰਟੀ ਦੇ ਵੋਟਰ ਸਪੋਰਟਰ ਅਤੇ ਹਲਕਾ ਡੇਰਾ ਬਾਬਾ ਨਾਨਕ ਦੇ ਸੂਝਵਾਨ ਵੋਟਰ ਹਾਜ਼ਰ ਸਨ ਮੀਡੀਆ ਨਾਲ ਇਹ ਜਾਣਕਾਰੀ ਰੰਧਾਵਾ ਪਰਿਵਾਰ ਦੇ ਵਿਸ਼ਵਾਸਪਾਤਰ ਅਤੇ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।