ਹਰਿਆਣਾ ਵਿੱਚ ਜੱਜ ਬਣੀ ਏਕਮਜੋਤ ਕੌਰ  ਨੂੰ ਮੋਰਿੰਡਾ ਵਿਖੇ ਕੀਤਾ ਸਨਮਾਨਿਤ

Punjab

ਮੋਰਿੰਡਾ 02 ਨਵੰਬਰ ( ਭਟੋਆ ) 

 ਹਰਿਆਣਾ ਵਿੱਚ ਬਤੌਰ ਜੱਜ ਲੱਗਣ ਲਈ ਐਚਸੀਐਸ ਦੀ  ਪ੍ਰੀਖਿਆ ਪਾਸ ਕਰਕੇ  ਮਾਪਿਆਂ, ਇਲਾਕੇ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੀ  ਕਸਬਾ  ਕੁਰਾਲੀ  ਜ਼ਿਲ੍ਹਾ ਮੋਹਾਲੀ ਦੀ  ਏਕਮਜੋਤ ਕੌਰ ਪੁੱਤਰੀ ਗੁਰਸੇਵਕ ਸਿੰਘ ਦਾ,  ਜੱਜ ਬਣਨ ਉਪਰੰਤ ਅੱਜ ਸ਼ਹਿਰ ਦੇ ਸਮਾਜ ਸੇਵੀ ਪਰਮਿੰਦਰ ਸਿੰਘ ਕੰਗ ਅਤੇ ਮੋਰਿੰਡਾ ਦੇ ਸਾਬਕਾ ਕੌਂਸਲਰ ਬੀਬੀ ਮਨਜੀਤ ਕੌਰ ਕੰਗ ਦੇ ਗ੍ਰਹਿ ਵਿਖੇ  ਪਹੁੰਚਣ ‘ਤੇ ਸਮੂਹ ਪਰਿਵਾਰਿਕ ਮੈਂਬਰਾਂ ਵੱਲੋਂ  ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਥੇ ਦੱਸਣਯੋਗ ਹੈ ਕਿ ਏਕਮਜੋਤ ਕੌਰ , ਸ਼ਹਿਰ ਦੇ ਸਮਾਜ ਸੇਵੀ ਪਰਮਿੰਦਰ ਸਿੰਘ ਕੰਗ ਦੀ ਸਪੁੱਤਰੀ ਡਾਕਟਰ ਸੁਖਮਨਰਾਜ ਕੰਗ ਦੀ ਕਰੀਬੀ  ਦੋਸਤ ਹੈ, ਅਤੇ  ਅਪਣੀ ਖੁਸ਼ੀ ਨੂੰ ਅਪਣੀ ਦੋਸਤ ਨਾਲ ਸਾਂਝੀ ਕਰਨ ਲਈ ਉਹ ਉਚੇਚੇ ਤੌਰ ‘ਤੇ ਉਨ੍ਹਾਂ ਦੇ  ਮੋਰਿੰਡਾ ਸਥਿਤ ਗ੍ਰਹਿ ਵਿਖੇ  ਪਹੁੰਚੇ ਸਨ। ਜਿੱਥੇ  ਏਕਮਜੋਤ ਕੌਰ ਨੂੰ ਸਿਰੋਪਾਉ ਭੇਂਟ ਕਰਕੇ ਸਨਮਾਨ ਕਰਦਿਆਂ ਸਾਬਕਾ ਕੌਂਸਲਰ ਬੀਬੀ ਮਨਜੀਤ ਕੌਰ ਕੰਗ ਅਤੇ ਸਮਾਜ ਸੇਵੀ ਪਰਮਿੰਦਰ ਸਿੰਘ ਕੰਗ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ ਕਿ ਏਕਮਜੋਤ ਕੌਰ ਨੇ ਹਰਿਆਣਾ ਵਿੱਚ ਜੱਜ ਦੇ ਅਹੁਦੇ ਲਈ ਦਿੱਤੀ ਪ੍ਰੀਖਿਆ ਨੂੰ ਪਹਿਲੀ ਵਾਰ ਵਿੱਚ ਹੀ ਪਾਸ ਕਰਕੇ 58ਵਾਂ ਸਥਾਨ ਹਾਸਲ ਕੀਤਾ ਹੈ,  ਜੋ ਹੋਰਨਾਂ ਵਿਦਿਆਰਥੀਆਂ/ ਵਿਦਿਆਰਥਣਾਂ ਲਈ ਪ੍ਰੇਰਨਾ ਸਰੋਤ ਬਣੇਗੀ। ਉਨ੍ਹਾਂ ਏਕਮਜੋਤ ਕੌਰ ਦੇ ਪਿਤਾ ਗੁਰਸੇਵਕ ਸਿੰਘ ਨੂੰ ਵੀ ਇਸ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਪਰਮਨਰਾਜ ਸਿੰਘ ਕੰਗ, ਚਰਨਜੀਤ ਕੌਰ ਅਤੇ ਅਰਸ਼ਪ੍ਰੀਤ ਕੌਰ ਵੀ ਹਾਜ਼ਰ ਸਨ।

Latest News

Latest News

Punjab News

Punjab News

National News

National News

Chandigarh News

Chandigarh News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।