ਅਬੋਹਰ ‘ਚ ਤੇਜ਼ ਰਫ਼ਤਾਰ ਸਕਾਰਪੀਓ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਪਤੀ ਦੀ ਮੌਤ ਪਤਨੀ ਗੰਭੀਰ ਜ਼ਖਮੀ

ਪੰਜਾਬ

ਅਬੋਹਰ, 4 ਨਵੰਬਰ, ਦੇਸ਼ ਕਲਿਕ ਬਿਊਰੋ :
ਅਬੋਹਰ ਦੇ ਪਿੰਡ ਰੂਪਨਗਰ ਬਰੇੰਕਾ ਵਿੱਚ ਭਾਈ ਦੂਜ ਦਾ ਤਿਉਹਾਰ ਮਨਾ ਕੇ ਪਰਤ ਰਹੇ ਜੋੜੇ ਦੇ ਮੋਟਰਸਾਈਕਲ ਨੂੰ ਅੱਜ ਦੁਪਹਿਰ ਇੱਕ ਤੇਜ਼ ਰਫ਼ਤਾਰ ਸਕਾਰਪੀਓ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਜ਼ਖਮੀ ਔਰਤ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 38 ਸਾਲਾ ਪੁਸ਼ਪਾ ਰਾਣੀ ਅਤੇ ਉਸ ਦਾ ਪਤੀ ਸਤਪਾਲ ਵਾਸੀ ਅਜ਼ੀਮਗੜ੍ਹ ਕੱਲ੍ਹ ਭਈ ਦੂਜ ਮਨਾਉਣ ਲਈ ਰੂਪਨਗਰ ਬਰੇੰਕਾ ਗਏ ਹੋਏ ਸਨ। ਅੱਜ ਦੋਵੇਂ ਬਾਈਕ ‘ਤੇ ਸਵਾਰ ਹੋ ਕੇ ਵਾਪਸ ਆਪਣੇ ਘਰ ਪਰਤ ਰਹੇ ਸਨ। ਜਦੋਂ ਉਹ ਪਿੰਡ ਆਲਮਗੜ੍ਹ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਨ੍ਹਾਂ ਦਾ ਬਾਈਕ ਕਾਫੀ ਦੂਰ ਤੱਕ ਘਸੀਟਿਆ ਗਿਆ। ਇਸ ਹਾਦਸੇ ‘ਚ ਸਤਪਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪੁਸ਼ਪਾ ਬੁਰੀ ਤਰ੍ਹਾਂ ਜ਼ਖਮੀ ਹੋ ਗਈ।

diwali-banner1

Latest News

Latest News

Punjab News

Punjab News

National News

National News

Chandigarh News

Chandigarh News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।