ਦੋ ਧਿਰਾਂ ਵਿੱਚ ਖੂਨੀ ਝੜਪ, 3 ਦੀ ਮੌਤ

ਪੰਜਾਬ

ਹੁਸ਼ਿਆਰਪੁਰ, 10 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੋਰਵਾਲੀ ਵਿੱਚ ਗੁਆਂਢੀਆਂ ਵਿੱਚਕਾਰ ਹੋਈ ਝੜਪ ਖੂਨੀ ਰੂਪ ਧਾਰ ਗਈ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਦੋ ਧਿਰਾਂ ਵਿੱਚ ਹੋਈ ਇਸ ਖੂਨੀ ਝੜਪ ਵਿੱਚ ਇਕ ਧਿਰ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣਾ ਮਨਪ੍ਰੀਤ ਸਿੰਘ, ਸੁਖਤਿਆਰ ਸਿੰਘ ਅਤੇ ਦੀਪ ਸਿੰਘ ਵਜੋਂ ਹੋਈ ਹੈ। ਦੂਜੀ ਧਿਰ ਦਾ ਗੁਰਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

ਸ਼ਨੀਵਾਰ ਨੂੰ ਜਦੋਂ ਗੁਰਪ੍ਰੀਤ ਸਿੰਘ ਆਪਣੇ ਸਾਥੀਆਂ ਨਾਲ ਘਰੋਂ ਨਿਕਲਿਆ ਤਾਂ ਕੁਝ ਹੀ ਦੂਰ ਮਨਪ੍ਰੀਤ ਸਿੰਘ ਦਾ ਘਰ ਸੀ, ਜਿੱਥੇ ਉਨ੍ਹਾਂ ਆਹਮਣਾ  ਸਾਹਮਣਾ ਹੋ ਗਿਆ ਤੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿੱਚ ਬਹਿਸ਼ ਸ਼ੁਰੂ ਹੋ ਗਈ। ਵਿਵਾਦ ਐਨਾ ਵਧ ਗਿਆ ਕਿ ਗੁਰਪ੍ਰੀਤ ਸਿੰਘ ਨੇ ਸਾਥੀਆਂ ਨਾਲ ਮਿਲਕੇ ਮਨਪ੍ਰੀਤ ਸਿੰਘ ਦੀ ਘਰ ਦੀ ਤੋੜਫੋੜ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹੀ ਉਨ੍ਹਾਂ ਮਨਪ੍ਰੀਤ ਸਿੰਘ, ਸੁਖਤਿਆਰ ਸਿੰਘ ਅਤੇ ਸ਼ਰਣਦੀਪ ਸਿੰਘ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਜ਼ਖਮੀ ਹਾਲਤ ਵਿੱਚ ਤਿੰਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਦੂਜੀ ਧਿਰ ਦੇ ਗੁਰਪ੍ਰੀਤ ਸਿੰਘ ਵੀ ਜ਼ਖਮੀ ਹੋ ਗਿਆ, ਜਿਸ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਤੋਂ ਪੀਜੀਆਈ ਭੇਜ ਦਿੱਤਾ ਗਿਆ।

ਐਸਐਸਪੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 5 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। 2 ਐਸਪੀ, 4 ਡੀਐਸਪੀ ਅਤੇ 5 ਐਸਐਚਓ ਦੀ ਇਕ ਸਪੈਸ਼ਲ ਟੀਮ ਬਣਾਈ ਗਈ ਹੈ, ਜੋ ਵੀ ਲੋਕ ਘਟਨਾ ਵਿਚ ਸ਼ਾਮਲ ਸਨ ਉਨ੍ਹਾਂ ਵੀ ਪੁਲਿਸ ਛੇਤੀ ਹਿਰਾਸਤ ਵਿਚ ਲੈ ਲਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।