ਮੁੰਬਈ, 2 ਫਰਵਰੀ : ਦੇਸ਼ ਕਲਿੱਕ ਬਿਊਰੋ:
ਸਨੀ ਦਿਓਲ ਦੀ ਫਿਲਮ ਬਾਰਡਰ 2 ਨੂੰ ਰਿਲੀਜ਼ ਹੋਏ 10 ਦਿਨ ਹੋ ਗਏ ਹਨ। ਸੈਕਨੀਲਕ ਦੇ ਅਨੁਸਾਰ, ਫਿਲਮ ਨੇ ਆਪਣੇ ਦੂਜੇ ਐਤਵਾਰ, ਆਪਣੇ ਦਸਵੇਂ ਦਿਨ, ਭਾਰਤੀ ਬਾਕਸ ਆਫਿਸ ‘ਤੇ ₹22.50 ਕਰੋੜ ਕਮਾਏ। ਇਸ ਨਾਲ ਫਿਲਮ ਦੀ ਕੁੱਲ ਕਮਾਈ ₹275.25 ਕਰੋੜ ਹੋ ਗਈ ਹੈ। ਹੁਣ ਫਿਲਮ ਨੇ ਦੁਨੀਆ ਭਰ ਵਿੱਚ ₹372 ਕਰੋੜ ਕਮਾਏ ਹਨ।
ਫਿਲਮ ਦੀ ਕਮਾਈ ‘ਤੇ ਇੱਕ ਨਜ਼ਰ…ਪਹਿਲਾ ਦਿਨ – 30 ਕਰੋੜ, ਦੂਜਾ ਦਿਨ – 36.5 ਕਰੋੜ, ਤੀਜਾ ਦਿਨ – 54.5 ਕਰੋੜ, ਚੌਥਾ ਦਿਨ – 59 ਕਰੋੜ, ਪੰਜਵਾਂ ਦਿਨ – 20 ਕਰੋੜ, ਛੇਵਾਂ ਦਿਨ – 13 ਕਰੋੜ, ਸੱਤਵਾਂ ਦਿਨ – 11.25 ਕਰੋੜ, ਅੱਠਵਾਂ ਦਿਨ – 10.75 ਕਰੋੜ, ਨੌਵਾਂ ਦਿਨ – 17.75 ਕਰੋੜ, ਦਸਵਾਂ ਦਿਨ – 22.50 ਕਰੋੜ, ਉੱਥੇ ਹੀ ਹੁਣ ਤੱਕ ਕੁੱਲ ਕਮਾਈ – 275.25 ਕਰੋੜ ਰੁਪਏ ਹੋਈ ਹੈ।
ਸਨੀ ਦਿਓਲ ਨੇ ਫਿਲਮ ਦੀ ਸ਼ਾਨਦਾਰ ਸਫਲਤਾ ਦਾ ਜਸ਼ਨ ਮਨਾਇਆ। ਸੰਨੀ ਨੇ ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੇ ਇੱਕ ਹੋਟਲ ਵਿੱਚ ਆਪਣੀ ਟੀਮ ਨਾਲ ਕੇਕ ਕੱਟਿਆ। ਜਸ਼ਨ ਦੌਰਾਨ ਸੰਨੀ ਬਹੁਤ ਖੁਸ਼ ਦਿਖਾਈ ਦੇ ਰਹੇ ਸੀ। ਕੇਕ ‘ਤੇ ਲਿਖਿਆ ਸੀ “ਵਧਾਈਆਂ ਬਾਰਡਰ 2”
ਬਾਰਡਰ-2 1997 ਦੀ ਬਲਾਕਬਸਟਰ ਫਿਲਮ ਬਾਰਡਰ ਦਾ ਸੀਕਵਲ ਹੈ। ਇਸ ਫਿਲਮ ਵਿੱਚ ਸੰਨੀ ਦਿਓਲ, ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਮੁੱਖ ਭੂਮਿਕਾਵਾਂ ਵਿੱਚ ਹਨ। ਅਨੁਰਾਗ ਸਿੰਘ ਦੁਆਰਾ ਨਿਰਦੇਸ਼ਤ, ਇਸਦਾ ਨਿਰਮਾਣ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਅਤੇ ਨਿਧੀ ਦੱਤਾ ਦੁਆਰਾ ਕੀਤਾ ਗਿਆ ਹੈ।
ਬਾਰਡਰ 2 ਕਮਾਈ ਦੇ ਮਾਮਲੇ ਵਿੱਚ ਰਿਕਾਰਡ ਤੋੜ ਰਹੀ ਹੈ। ਫਿਲਮ ਨੇ ਪਠਾਨ ਅਤੇ ਕੇਜੀਐਫ 2 ਨੂੰ ਪਛਾੜ ਦਿੱਤਾ ਹੈ। 25 ਜਨਵਰੀ, 2023 ਨੂੰ ਰਿਲੀਜ਼ ਹੋਈ, ਪਠਾਨ ਨੇ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ₹14 ਕਰੋੜ ਦੀ ਕਮਾਈ ਕੀਤੀ ਸੀ, ਜਦੋਂ ਕਿ ਹਿੰਦੀ ਵਿੱਚ ਸਿਰਫ ₹13.5 ਕਰੋੜ ਦੀ ਕਮਾਈ ਕੀਤੀ ਸੀ। ਯਸ਼ ਦੀ ਕੇਜੀਐਫ 2 ਨੇ ਵੀ ਆਪਣੇ 10ਵੇਂ ਦਿਨ ਹਿੰਦੀ ਵਿੱਚ ਸਿਰਫ ₹18.25 ਕਰੋੜ ਦੀ ਕਮਾਈ ਕੀਤੀ ਸੀ।



