ਕਾਂਗਰਸੀ ਉਮੀਦਵਾਰ ਬੀਬੀ ਰੰਧਾਵਾ ਲਈ ਸੁਖਜਿੰਦਰ ਰੰਧਾਵਾ, ਕੁਲਬੀਰ ਜੀਰਾ ਨੇ ਮੰਗੀਆਂ ਵੋਟਾਂ

Punjab

ਡੇਰਾ ਬਾਬਾ ਨਾਨਕ, 11 ਨਵੰਬਰ, ਦੇਸ਼ ਕਲਿੱਕ ਬਿਓਰੋ :

ਅੱਜ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਤੇ ਜੀਰਾ ਤੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਅਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਜਤਿੰਦਰ ਕੌਰ ਰੰਧਾਵਾ ਤੇ ਪੰਜਾਬ ਕਾਂਗਰਸ ਦੇ ਸੀਨੀਅਰ ਕਾਂਗਰਸੀ ਆਗੂ ਸਰਦਾਰ ਇੰਦਰਜੀਤ ਸਿੰਘ ਰੰਧਾਵਾ ਨੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ ਅਲਾਵਲਪੁਰ, ਰੋਸਾ ਅਤੇ ਬਰੀਲਾ ਵਿੱਖੇ ਕਾਂਗਰਸ ਪਾਰਟੀ ਦੀਆਂ ਜ਼ਬਰਦਸਤ ਮੀਟਿੰਗਾਂ ਕਰਕੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੀਆਂ ਪੰਜਾਬ ਮਾਰੂ ਨੀਤੀਆਂ ਅਤੇ ਕੁਸ਼ਾਸਨ ਬਾਰੇ ਜਾਣੂ ਕਰਵਾਇਆ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਬਚਕਾਨਾ ਹਰਕਤਾਂ ਕਰਕੇ ਅਤੇ ਭਾਜਪਾ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਕਾਰਨ ਪੰਜਾਬ ਦੇ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ ਉਹਨਾਂ ਹਲਕੇ ਦੇ ਸੂਝਵਾਨ ਵੋਟਰਾਂ ਨੂੰ ਇਹਨਾਂ ਦੋਵਾਂ ਪਾਰਟੀਆਂ ਨੂੰ ਭਾਂਜ ਦੇਣ ਲ‌ਈ 20 ਨਵੰਬਰ ਵਾਲੇ ਦਿਨ ਪੰਜੇ ਦੇ ਬੱਨਣ ਵਾਲੇ ਚੋਣ ਨਿਸ਼ਾਨ ਨੂੰ ਨੱਪ ਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਜਤਿੰਦਰ ਕੌਰ ਰੰਧਾਵਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ ਇਸ ਤੋਂ ਬਾਅਦ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਆਪ ਸਪਰੀਮੋ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਇਹ ਦੋਵੇਂ ਵੋਟਰਾਂ ਨੂੰ ਭਰਮਾਉਣ ਲ‌ਈ ਗਪੌੜਸੰਖ ਬਣ ਕਿ ਖੰਡ ਮਿੱਲਾਂ ਬਾਰੇ ਸਸਤੀ ਸ਼ੋਹਰਤ ਹਾਸਲ ਕਰਨ ਲਈ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ ਜਦ ਅਸਲੀਅਤ ਇਹ ਹੈ ਕਿ ਮੈਂ ਨਵੰਬਰ 2021 ਵਿੱਚ ਸ਼ੂਗਰ ਮਿੱਲ ਗੁਰਦਾਸਪੁਰ ਅਤੇ ਬਟਾਲਾ ਨੂੰ ਕਰੋੜਾਂ ਰੁਪਏ ਖਰਚ ਕਰਕੇ ਇਹਨਾਂ ਦੋਹਾਂ ਮਿਲਾਂ ਨੂੰ ਅਪਗ੍ਰੇਡ ਕਰਕੇ ਕਿਸਾਨ ਵੀਰਾਂ ਖਾਸ ਤੇ ਗੰਨਾ ਉਤਪਾਦਕਾਂ ਨੂੰ ਭਾਰੀ ਰਾਹਤ ਦਿੱਤੀ ਹੈ
ਸਰਦਾਰ ਸੁਖਜਿੰਦਰ ਸਿੰਘ ਰੰਧਾਵਾ, ਕੁਲਬੀਰ ਸਿੰਘ ਜੀਰਾ ਤੇ ਬੀਬੀ ਜਤਿੰਦਰ ਕੌਰ ਰੰਧਾਵਾ ਨੇ ਪਿੰਡ ਰੋਸਾ ਵਿਖੇ ਇਕ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਸਿਵਲ ਹਸਪਤਾਲ ਕਲਾਨੌਰ ਵਿਖੇ ਕਰੋੜਾਂ ਰੁਪਏ ਖਰਚ ਕਰਕੇ ਇਥੇ ਦੇ ਹਸਪਤਾਲ ਨੂੰ ਵਿਕਸਤ ਕੀਤਾ ਸੀ ਪਰ ਬਦਕਿਸਮਤੀ ਇਹ ਹੈ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਨਵੇਂ ਬਣਾਏ ਗ‌ਏ ਐਮਰਜੈਂਸੀ ਵਾਰਡ ਅਤੇ ਟਰੋਮਾ ਸੈਂਟਰ ਦਾ ਇਹ ਸਰਕਾਰ ਉਦਘਾਟਨ ਤੱਕ ਨਹੀਂ ਕਰ ਸੱਕੀ ਤੇ ਮੇਰੇ ਟਾਈਮ ਕਲਾਨੌਰ ਦੇ ਹਸਪਤਾਲ ਵਿੱਚ ਡਾਕਟਰਾਂ ਦੀ ਕੋਈ ਘਾਟ ਨਹੀਂ ਸੀ ਪਰ ਹੁਣ ਇਸ ਹਸਪਤਾਲ ਵਿੱਚ 8 ਡਾਕਟਰਾਂ ਦੀ ਬਜਾਏ ਮਹਿਜ਼ ਇੱਕ ਦੋ ਡਾਕਟਰ ਹੀ ਮੌਜੂਦ ਹਨ ਜਿਸ ਕਾਰਨ ਇਸ ਸਰਹੱਦੀ ਖੇਤਰ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਮਜਬੂਰੀ ਵੱਸ ਦੂਰ ਦੁਰਾਡੇ ਦੇ ਹਸਪਤਾਲਾਂ ਵਿੱਚ ਜਾ ਕਿ ਆਪਣਾ ਇਲਾਜ ਕਰਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਇਹਨਾਂ ਲੋਕ ਵਿਰੋਧੀ ਹਾਲਤਾਂ ਅਤੇ ਸਭ ਮੁੱਦਿਆਂ ਦੇ ਸਟੀਕ ਅਤੇ ਸਹੀ ਹੱਲ ਲ‌ਈ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰਦਿਆਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਜਤਿੰਦਰ ਕੌਰ ਰੰਧਾਵਾ ਨੂੰ ਪੰਜੇ ਦੇ ਦੋ ਨੰਬਰ ਵਾਲੇ ਬਟਣ ਨੂੰ ਦਬਾ ਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਜਤਿੰਦਰ ਕੌਰ ਰੰਧਾਵਾ ਦੇ ਹੱਥ ਮਜ਼ਬੂਤ ਕਰਦਿਆ 20 ਨਵੰਬਰ ਵੋਟਾਂ ਵਾਲੇ ਦਿਨ ਪੰਜੇ ਦੇ ਦੋ ਨੰਬਰ ਵਾਲੇ ਬੱਟਣ ਨੂੰ ਦਬਾ ਕਿ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਦੀ ਵੋਟਰਾਂ ਨੂੰ ਅਪੀਲ ਕੀਤੀ ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।