ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਐਵਾਰਡਾਂ ਲਈ ਨੋਮੀਨੇਸ਼ਨਾਂ ਦੀ ਮੰਗ

Punjab

ਯੋਗ ਖਿਡਾਰੀ ਅਤੇ ਕੋਚ 14 ਨਵੰਬਰ ਤੱਕ ਆਨਲਾਈਨ ਕਰ ਸਕਦੇ ਹਨ ਅਪਲਾਈ
ਮਾਨਸਾ, 12 ਨਵੰਬਰ : ਦੇਸ਼ ਕਲਿੱਕ ਬਿਓਰੋ
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਭਾਰਤ ਸਰਕਾਰ ਖੇਡਾਂ ਤੇ ਯੁਵਕ ਸੇਵਾਵਾਂ ਵੱਲੋਂ ਅਰਜੁਨਾ ਐਵਾਰਡ, ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ, ਦਰੋਣਾਚਾਰੀਆ ਐਵਾਰਡ ਅਤੇ ਰਾਸ਼ਟਰੀ ਖੇਲ ਪ੍ਰੋਤਸਾਹਨ ਪੁਰਸਕਾਰ 2024 ਲਈ ਨੋਮੀਨੇਸ਼ਨਾਂ ਦੀ ਮੰਗ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨੋਮੀਨੇਸ਼ਨ ਲਈ ਯੋਗ ਖਿਡਾਰੀਆਂ ਅਤੇ ਕੋਚ ਜੋ ਇਨ੍ਹਾਂ ਅਵਾਰਡਾਂ ਲਈ ਨਿਯਮ ਅਤੇ ਸ਼ਰਤਾਂ ਪੂਰੀਆਂ ਕਰਦੇ ਹੋਣ, ਉਨ੍ਹਾਂ ਵੱਲੋਂ ਇਨ੍ਹਾਂ ਐਵਾਰਡਜ਼ ਲਈ ਨਿੱਜੀ ਤੌਰ ’ਤੇ ਆਨਲਾਈਨ ਪੋਰਟਲ dbtyas-sports.gov.in ’ਤੇ ਅਪਲਾਈ ਕੀਤਾ ਜਾਣਾ ਹੈ।
ਉਨ੍ਹਾਂ ਦੱਸਿਆ ਕਿ ਨੋਮੀਨੇਸ਼ਨ ਭਰਨ ਦੀ ਆਖ਼ਿਰੀ ਮਿਤੀ 14 ਨਵੰਬਰ 2024 ਹੈ। ਇਸ ਲਈ ਯੋਗ ਖਿਡਾਰੀ ਅਤੇ ਕੋਚ ਨਿਰਧਾਰਿਤ ਮਿਤੀ ਤੱਕ ਆਪਣੇ ਨੋਮੀਨੇਸ਼ਨ ਆਨਲਾਈਨ ਪੋਰਟਲ ’ਤੇ ਅਪਲਾਈ ਕਰਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।