ਮੋਗਾ ‘ਚ ਗੋਲੀ ਲੱਗਣ ਕਾਰਨ 10 ਸਾਲਾ ਬੱਚੀ ਦੀ ਮੌਤ

ਪੰਜਾਬ

ਮੋਗਾ, 16 ਨਵੰਬਰ, ਦੇਸ਼ ਕਲਿਕ ਬਿਊਰੋ :
ਮੋਗਾ ਦੇ ਪਿੰਡ ਲੰਡੇਕੇ ਦੀ ਰਹਿਣ ਵਾਲੀ 10 ਸਾਲਾ ਬੱਚੀ ਨੂੰ ਅਲਮਾਰੀ ‘ਚੋਂ ਕੱਪੜੇ ਕੱਢਦੇ ਸਮੇਂ ਉਸਦੇ ਦਾਦੇ ਦੀ ਲਾਇਸੰਸੀ ਰਿਵਾਲਵਰ ਤੋਂ ਗੋਲੀ ਲੱਗ ਗਈ। ਮ੍ਰਿਤਕ ਮਨਰੀਤ ਦੇ ਪਿਤਾ ਕਰਮਜੀਤ ਸਿੰਘ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਅਸੀਂ ਅਲਮਾਰੀ ਵਿੱਚ ਰਿਵਾਲਵਰ ਰੱਖਿਆ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਉਹ ਅਲਮਾਰੀ ਨੂੰ ਤਾਲਾ ਲਗਾਉਣਾ ਭੁੱਲ ਗਏ। ਜਦੋਂ ਮਨਰੀਤ ਆਪਣੇ ਕੱਪੜੇ ਕੱਢਣ ਗਈ ਤਾਂ ਉਸ ਨੇ ਰਿਵਾਲਵਰ ਚੁੱਕ ਲਿਆ ਅਤੇ ਅਚਾਨਕ ਗੋਲੀ ਚੱਲ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਥਾਣਾ ਸਦਰ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਮੋਗਾ ਦੇ ਪਿੰਡ ਲੰਡੇਕੇ ਦੀ ਰਹਿਣ ਵਾਲੀ ਮਨਰੀਤ ਕੌਰ ਦੀ ਆਪਣੇ ਦਾਦੇ ਦੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਲੱਗਣ ਨਾਲ ਮੌਤ ਹੋ ਗਈ।
ਦੇਰ ਰਾਤ ਅਲਮਾਰੀ ‘ਚੋਂ ਕੱਪੜੇ ਕੱਢਦੇ ਸਮੇਂ ਮਨਰੀਤ ਨੇ ਰਿਵਾਲਵਰ ਕੱਢ ਲਿਆ, ਜਿਸ ‘ਚੋਂ ਅਚਾਨਕ ਫਾਇਰ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ।ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।