ਸਰਕਾਰੀ ਸਕੂਲ ’ਚ ਅਧਿਆਪਕਾ ਦਾ ਕਤਲ

ਰਾਸ਼ਟਰੀ

ਵਿਆਹ ਕਰਾਉਣ ਤੋਂ ਕੀਤਾ ਸੀ ਮਨ੍ਹਾਂ

ਚੇਨਈ, 21 ਨਵੰਬਰ, ਦੇਸ਼ ਕਲਿੱਕ ਬਿਓਰੋ :

ਸਰਕਾਰੀ ਸਕੂਲ ਦੀ ਅਧਿਆਪਕਾ ਵੱਲੋਂ ਵਿਆਹ ਦਾ ਪ੍ਰਸਤਾਵ ਠੁਕਰਾਏ ਜਾਣ ਤੋਂ ਬਾਅਦ ਸਿਰਫਿਰੇ ਨੇ ਹਮਲਾ ਕਰਕੇ ਸਕੂਲ ਵਿੱਚ ਹੀ ਅਧਿਆਪਕਾ ਦਾ ਕਤਲ ਕਰ ਦਿੱਤਾ। ਤਮਿਲਨਾਡੂ ਦੇ ਤੰਜਾਪੁਰ ਵਿੱਚ ਇਸ ਘਟਨਾਂ ਨੂੰ ਅੰਜ਼ਾਮ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ 26 ਸਾਲਾ ਅਧਿਆਪਕਾ ਰਮਾਨੀ ਦਾ ਕਥਿਤ ਤੌਰ ਉਤੇ ਸਕੂਲ ਵਿੱਚ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ‘ਚ ਵਧੇਗੀ ਠੰਢ, ਦੋ ਦਿਨ ਧੁੰਦ ਪੈਣ ਦਾ ਯੈਲੋ ਅਲਰਟ ਜਾਰੀ

ਦੱਸਿਆ ਜਾ ਰਿਹਾ ਹੈ ਕਿ ਇਕ 30 ਸਾਲਾ ਵਿਅਕਤੀ ਨੇ ਅਧਿਆਪਕਾ ਨਾਲ ਵਿਆਹ ਕਰਾਉਣ ਲਈ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਅਧਿਆਪਕਾ ਨੇ ਮਨ੍ਹਾਂ ਕਰ ਦਿੱਤਾ। ਇਸ ਤੋਂ ਬਾਅਦ ਗੁੱਸੇ ਵਿੱਚ ਆ ਕੇ ਉਹ ਸਕੂਲ ਪਹੁੰਚ ਗਿਆ ਅਤੇ ਅਧਿਆਪਕਾ ਉਤੇ ਹਮਲਾ ਕਰ ਦਿੱਤਾ, ਜਿਸ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਇਲਾਜ਼ ਦੌਰਾਨ ਜ਼ਖਮੀ ਅਧਿਆਪਕਾ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮਦਨ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।