CBSE ਵਲੋਂ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਈ ਡੇਟਸੀਟ ਜਾਰੀ

ਸਿੱਖਿਆ \ ਤਕਨਾਲੋਜੀ

ਨਵੀਂ ਦਿੱਲੀ, 21 ਨਵੰਬਰ, ਦੇਸ਼ ਕਲਿਕ ਬਿਊਰੋ :
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ ਬੁੱਧਵਾਰ ਦੇਰ ਰਾਤ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ। ਪ੍ਰੀਖਿਆਵਾਂ 15 ਫਰਵਰੀ ਤੋਂ ਹੋਣਗੀਆਂ। 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 18 ਮਾਰਚ ਤੱਕ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 4 ਅਪ੍ਰੈਲ ਤੱਕ ਚੱਲਣਗੀਆਂ।
ਪਹਿਲੀ ਵਾਰ ਪ੍ਰੀਖਿਆ ਤੋਂ 86 ਦਿਨ ਪਹਿਲਾਂ ਡੇਟਸ਼ੀਟ ਜਾਰੀ ਕੀਤੀ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਵਾਰ ਸਕੂਲਾਂ ਨੇ ਸਮੇਂ ਸਿਰ ਐਲਓਸੀ ਯਾਨੀ ਲਿਸਟ ਆਫਰ ਕੈਂਡੀਡੇਟ ਭਰ ਦਿੱਤੀ ਹੈ। ਇਸ ਸੈਸ਼ਨ ‘ਚ 44 ਲੱਖ ਵਿਦਿਆਰਥੀ ਪ੍ਰੀਖਿਆ ਦੇਣਗੇ। ਪ੍ਰੀਖਿਆ ਸਵੇਰੇ 10:30 ਵਜੇ ਸ਼ੁਰੂ ਹੋਵੇਗੀ।
10ਵੀਂ ਜਮਾਤ ਦੀ ਪਹਿਲੀ ਪ੍ਰੀਖਿਆ ਅੰਗਰੇਜ਼ੀ ਦੀ ਹੋਵੇਗੀ। ਸਾਇੰਸ ਦੀ ਪ੍ਰੀਖਿਆ 20 ਫਰਵਰੀ ਨੂੰ ਹੋਵੇਗੀ ਜਿਸ ਵਿੱਚ ਸਿਰਫ਼ ਇੱਕ ਦਿਨ ਦੀ ਛੁੱਟੀ ਦਿੱਤੀ ਗਈ ਹੈ। ਜਦਕਿ ਸਮਾਜਿਕ ਵਿਗਿਆਨ ਦੀ ਪ੍ਰੀਖਿਆ 25 ਫਰਵਰੀ ਨੂੰ ਹੋਵੇਗੀ। 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਆਖਰੀ ਪ੍ਰੀਖਿਆ 18 ਮਾਰਚ ਨੂੰ ਕੰਪਿਊਟਰ ਐਪਲੀਕੇਸ਼ਨ, ਆਈ.ਟੀ ਜਾਂ ਏ.ਆਈ. ਲਈ ਹੋਵੇਗੀ।
12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਉੱਦਮਤਾ ਪ੍ਰੀਖਿਆ 15 ਫਰਵਰੀ ਨੂੰ ਹੈ। ਫਿਜ਼ਿਕਸ ਦੀ ਪ੍ਰੀਖਿਆ 21 ਫਰਵਰੀ ਨੂੰ ਹੋਵੇਗੀ ਅਤੇ ਕੈਮਿਸਟਰੀ ਦੀ ਪ੍ਰੀਖਿਆ 27 ਫਰਵਰੀ ਨੂੰ ਹੋਵੇਗੀ। ਅੰਗਰੇਜ਼ੀ ਦੀ ਪ੍ਰੀਖਿਆ 11 ਮਾਰਚ ਨੂੰ ਹੋਵੇਗੀ ਅਤੇ ਹਿੰਦੀ ਦੀ ਪ੍ਰੀਖਿਆ 15 ਮਾਰਚ ਨੂੰ ਹੋਵੇਗੀ। 4 ਅਪ੍ਰੈਲ ਨੂੰ ਮਨੋਵਿਗਿਆਨ ਦੀ ਆਖਰੀ ਪ੍ਰੀਖਿਆ ਹੋਵੇਗੀ।

Latest News

Latest News

Punjab News

Punjab News

National News

National News

Chandigarh News

Chandigarh News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।