ਸੜਕ ਉਤੇ ਰਸਤਾ ਨਾ ਦੇਣ ‘ਤੇ ਪੰਜਾਬ ਪੁਲਿਸ ਦੇ ਥਾਣੇਦਾਰ ਨੇ ਵਿਅਕਤੀ ‘ਤੇ ਪਾਇਆ ਨਸ਼ੇ ਦਾ ਕੇਸ

ਪੰਜਾਬ

ਜਾਂਚ ‘ਚ ਨਿਕਲੀ ਪੈਰਾਸਿਟਾਮੋਲ ਦੀ ਗੋਲੀ, ਹਾਈਕੋਰਟ ਵਲੋਂ ਦੋ ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ
ਚੰਡੀਗੜ੍ਹ, 11 ਦਸੰਬਰ, ਦੇਸ਼ ਕਲਿਕ ਬਿਊਰੋ :
ਪੰਜਾਬ ਪੁਲਿਸ ਇੱਕ ਪਾਸੇ ਜਿੱਥੇ ਰੋਜ਼ਾਨਾ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਦਾਅਵੇ ਕਰਦੀ ਹੈ, ਓਥੇ ਹੀ ਹੁਣ ਪੁਲਿਸ ਦੀ ਇੱਕ ਐਸੀ ਕਰਤੂਤ ਸਾਹਮਣੇ ਆਈ ਹੈ ਜਿਸਨੇ ਸਾਰੀ ਪੁਲਿਸ ਫੋਰਸ ਨੂੰ ਸ਼ਰਮਸਾਰ ਕਰ ਦਿੱਤਾ ਹੈ। ਸੁਣਨ ਵਿੱਚ ਇਹ ਮਾਮਲਾ ਬਹੁਤ ਹੈਰਾਨ ਕਰਨ ਵਾਲਾ ਹੈ। ਇੱਕ ਵਿਅਕਤੀ ਨੂੰ ਪੁਲਿਸ ਦੇ ਸਬ ਇੰਸਪੈਕਟਰ ਨੇ ਕੇਵਲ ਇਸ ਲਈ ਹਿਰਾਸਤ ਵਿੱਚ ਲੈ ਲਿਆ ਕਿਉਂਕਿ ਉਸ ਵਿਅਕਤੀ ਨੇ ਉਸਦੀ ਗੱਡੀ ਨੂੰ ਰਸਤਾ ਨਹੀਂ ਦਿੱਤਾ।
ਹਾਲਾਂਕਿ ਜਦ ਮਾਮਲੇ ਦੀ ਫੋਰੈਂਸਿਕ ਰਿਪੋਰਟ ਆਈ, ਤਾਂ ਪਤਾ ਲੱਗਿਆ ਕਿ ਮੁਲਜ਼ਮ ਦੀ ਜੇਬ ‘ਚੋਂ ਕੋਈ ਨਸ਼ੇ ਦੀ ਗੋਲੀ ਨਹੀਂ ਬਲਕਿ ਪੈਰਾਸਿਟਾਮੋਲ ਨਿਕਲੀ ਸੀ। ਇਸ ਮਾਮਲੇ ਵਿੱਚ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਪੀੜਤ ਨੂੰ ਦੋ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਮੁਆਵਜ਼ੇ ਦੀ 50 ਫੀਸਦੀ ਰਕਮ ਦੋਸ਼ੀ ਅਧਿਕਾਰੀ, ਸਬ ਇੰਸਪੈਕਟਰ ਰਜਿੰਦਰ ਸਿੰਘ ਦੀ ਤਨਖਾਹ ‘ਚੋਂ ਵਸੂਲੀ ਜਾਵੇਗੀ। ਡਿਜੀਟਲ ਰਿਕਾਰਡ ਵਿੱਚ ਵਿਅਕਤੀ ਦਾ ਨਾਮ ਗੁਪਤ ਰੱਖਣ ਦੇ ਹੁਕਮ ਦਿੱਤੇ ਗਏ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।