ਕਰੀਮ ਨਾਲ ਰੰਗ ਗੋਰਾ ਨਾ ਹੋਇਆ, ਅਦਾਲਤ ਨੇ ਕੰਪਨੀ ਨੂੰ ਕੀਤਾ 15 ਲੱਖ ਦਾ ਜ਼ੁਰਮਾਨਾ

ਰਾਸ਼ਟਰੀ

ਨਵੀਂ ਦਿੱਲੀ, 12 ਦਸੰਬਰ, ਦੇਸ਼ ਕਲਿੱਕ ਬਿਓਰੋ :

ਕੰਪਨੀਆਂ ਆਪਣੀਆਂ ਚੀਜ਼ਾਂ ਵੇਚਣ ਲਈ ਤਰ੍ਹਾਂ ਤਰ੍ਹਾਂ ਦੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਦੀਆਂ ਰਹਿੰਦੀਆਂ ਹਨ। ਹੁਣ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੰਪਨੀ ਦਾ ਇਸ਼ਤਿਹਾਰ ਗੁੰਮਰਾਹਕੁੰਨ ਅਤੇ ਗਲਤ ਸਾਬਤ ਹੋਣ ਉਤੇ ਅਦਾਲਤ ਵਿੱਚ 15 ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ। ਅਸਲ ਵਿੱਚ ਇਕ ਫੇਅਰਨੈਸ ਕਰੀਬ ਬਣਾਉਣ ਵਾਲੀ ਕੰਪਨੀ ਵੱਲੋਂ ਚਿਹਰਾ ਗੋਰਾ ਕਰਨ ਦਾ ਦਅਵਾ ਕੀਤਾ ਗਿਆ ਸੀ। ਇਕ ਖਪਤਕਾਰ ਨੇ 79 ਰੁਪਏ ਦੀ ਕਰੀਮ ਖਰੀਦੀ, ਪਰ ਚਿਹਰਾ ਗੋਰਾ ਨਾ ਹੋਇਆ। ਚਿਹਰਾ ਗੋਰਾ ਨਾ ਹੋਣ ਤੋਂ ਬਾਅਦ ਖਪਤਕਾਰ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ  ਜਿੱਥੇ ਹੁਣ ਕੰਪਨੀ ਨੂੰ 15 ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ। ਇਹ ਪੈਸੇ ਕੰਪਨੀ ਗ੍ਰਾਹਕ ਨੂੰ ਕਰੇਗੀ।

ਇਸ ਸਬੰਧੀ ਸ਼ਿਕਾਇਤਕਰਤਾ ਨੇ ਕਿਹਾ ਕਿ ਕਿ ਉਸਨੇ ਇਹ ਕਰੀਮ 2013 ਵਿੱਚ 79 ਰੁਪਏ ਵਿੱਚ ਖਰੀਦੀ ਸੀ, ਪਰ ਇਹ ਕਰੀਮ ਉਸਨੂੰ ਗੋਰਾ ਨਹੀਂ ਕਰ ਸਕੀ ਜਿਸਦਾ ਵਾਅਦਾ ਕੀਤਾ ਗਿਆ ਸੀ। ਫੋਰਮ ਦੇ ਪ੍ਰਧਾਨ ਇੰਦਰਜੀਤ ਸਿੰਘ ਅਤੇ ਮੈਂਬਰ ਰਸ਼ਮੀ ਬਾਂਸਲ ਨੇ 9 ਦਸੰਬਰ ਨੂੰ ਇਹ ਹੁਕਮ ਜਾਰੀ ਕੀਤੇ ਹਨ। ਫੋਰਮ ਨੇ ਸ਼ਿਕਾਇਤਕਰਤਾ ਦੇ ਬਿਆਨ ਨੂੰ ਨੋਟ ਕੀਤਾ ਕਿ ਉਸ ਨੇ ਉਤਪਾਦ ਦੀ ਪੈਕਿੰਗ ਅਤੇ ਲੇਬਲ ‘ਤੇ ਦਿੱਤੀਆਂ ਹਦਾਇਤਾਂ ਅਨੁਸਾਰ ਉਤਪਾਦ ਦੀ ਨਿਯਮਤ ਵਰਤੋਂ ਕੀਤੀ ਪਰ ਉਸ ਦੀ ਚਮੜੀ ਵਿਚ ਕੋਈ ਗੋਰਾਪਣ ਨਹੀਂ ਆਇਆ ਅਤੇ ਨਾ ਹੀ ਉਸ ਨੂੰ ਕੋਈ ਹੋਰ ਲਾਭ ਮਿਲਿਆ।

ਦਿੱਲੀ ਦੀ ਖਪਤਕਾਰ ਫੋਰਮ ਨੇ ਸੁਣਵਾਈ ਕਰਦੇ ਹੋਏ ਕਿਹਾ ਕਿ ਜਿਸ ਨੇ ਕਾਸਮੈਟਿਕ ਕੰਪਨੀ ਇਮਾਮੀ ਲਿਮਟਿਡ ‘ਤੇ ਅਨੁਚਿਤ ਵਪਾਰਕ ਲਈ 15 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਕ ਖਪਤਕਾਰ ਨੇ ਦੋਸ਼ ਲਾਇਆ ਸੀ ਕਿ ਇਮਾਮੀ ਦਾ ‘ਫੇਅਰਨੈੱਸ ਕ੍ਰੀਮ’ ਦਾ ਇਸ਼ਤਿਹਾਰ ਗੁੰਮਰਾਹਕੁੰਨ ਅਤੇ ਧੋਖਾਧੜੀ ਵਾਲਾ ਹੈ। ‘ਸੈਂਟਰਲ ਦਿੱਲੀ ਡਿਸਟ੍ਰਿਕਟ ਕੰਜ਼ਿਊਮਰ ਡਿਸਪਿਊਟਸ ਰਿਡਰੈਸਲ ਕਮਿਸ਼ਨ’ ਇਮਾਮੀ ਲਿਮਟਿਡ ਦੇ ਖਿਲਾਫ ਆਪਣੇ ਉਤਪਾਦ ‘ਫੇਅਰ ਐਂਡ ਹੈਂਡਸਮ ਕ੍ਰੀਮ’ ਦੇ ਅਨੁਚਿਤ ਵਪਾਰਕ ਅਭਿਆਸਾਂ ਬਾਰੇ ਸ਼ਿਕਾਇਤ ਦੀ ਸੁਣਵਾਈ ਕਰ ਰਿਹਾ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।