ਚੰਡੀਗੜ੍ਹ: 12 ਦਸੰਬਰ, ਦੇਸ਼ ਕਲਿੱਕ ਬਿਓਰੋ
ਪਿਛਲੇ ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸੋਸ਼ਲ ਮੀਡੀਆ ‘ਤੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਹਰ ਘਰ ਦੇ ਵਿੱਚੋਂ ਇੱਕ ਮੈਂਬਰ ਮੋਰਚੇ ਵਿੱਚ ਜ਼ਰੂਰ ਸ਼ਾਮਲ ਹੋਵੇ ਤਾਂ ਕਿ ਇੱਕ ਹਫਤਾ ਇਸ ਤਰ੍ਹਾਂ ਡਟਣ ਨਾਲ ਅਸੀਂ ਆਪਣਾ ਮੋਰਚਾ ਜਿੱਤ ਲਵਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਮੋਰਚੇ ਨੂੰ ਖਤਮ ਕਰਨ ਲਈ ਕੋਸ਼ਿਸ਼ ਕਰ ਰਹੀ ਹੈ ਅਤੇ ਰਾਤ ਨੂੰ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਸੀ। ਹੁਣ ਖਦਸ਼ਾ ਇਹ ਵੀ ਹੈ ਕਿ ਉਨਾਂ ਦੀ ਸਿਹਤ ਨੂੰ ਦੇਖਦਿਆਂ ਉਨਾ ਨੂੰ ਮੋਰਚੇ ਵਿੱਚੋਂ ਚੁੱਕਿਆ ਜਾ ਸਕਦਾ ਹੈ।ਉਨ੍ਹਾਂ ਅਪੀਲ ਕੀਤੀ ਕਿ ਵਾਰੀਆਂ ਦੀ ਥਾਂ ਹਰ ਘਰ ਵਿੱਚੋਂ ਇੱਕ ਮੈਂਬਰ ਮੋਰਚੇ ਵਿੱਚ ਡਟੇ।



