ਜੇਕਰ ਔਰਤਾਂ ਦੀ ਸੰਖਿਆ ਵਧੀ ਤਾਂ ਮਰਦਾਂ ਨੂੰ ਦੋ ਘਰਵਾਲੀਆਂ ਰੱਖਣੀਆਂ ਪੈਣਗੀਆਂ : ਨਿਤਿਨ ਗਡਕਰੀ

ਪੰਜਾਬ ਰਾਸ਼ਟਰੀ

ਨਵੀਂ ਦਿੱਲੀ, 19 ਦਸੰਬਰ, ਦੇਸ਼ ਕਲਿਕ ਬਿਊਰੋ :
ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਇੱਕ ਯੂਟਿਊਬ ਪੋਡਕਾਸਟ ਵਿੱਚ ਕਿਹਾ ਕਿ ਸਮਾਜ ਵਿੱਚ ਲਿੰਗ ਅਨੁਪਾਤ ਦਾ ਸੰਤੁਲਨ ਜ਼ਰੂਰੀ ਹੈ।ਜੇਕਰ ਹਰ 1000 ਮਰਦਾਂ ਪਿੱਛੇ 1500 ਔਰਤਾਂ ਹੋਣਗੀਆਂ, ਤਾਂ ਮਰਦਾਂ ਨੂੰ 2 ਪਤਨੀਆਂ ਰੱਖਣ ਦੀ ਇਜਾਜ਼ਤ ਦੇਣੀ ਪੈ ਸਕਦੀ ਹੈ।
ਬੁੱਧਵਾਰ ਨੂੰ ਪ੍ਰਸਾਰਿਤ ਹੋਏ ਇਸ ਸ਼ੋਅ ‘ਚ ਗਡਕਰੀ ਨੇ ਕਿਹਾ ਕਿ ਲਿਵ-ਇਨ ਰਿਲੇਸ਼ਨਸ਼ਿਪ ਦੀ ਧਾਰਨਾ ਗਲਤ ਹੈ ਅਤੇ ਇਹ ਸਮਾਜ ਦੇ ਨਿਯਮਾਂ ਦੇ ਖਿਲਾਫ ਹੈ। ਸਮਲਿੰਗੀ ਵਿਆਹ ਸਮਾਜਿਕ ਢਾਂਚੇ ਤਬਾਹ ਕਰ ਦੇਵੇਗਾ।
ਗਡਕਰੀ ਨੇ ਕਿਹਾ ਕਿ ਬੱਚਿਆਂ ਨੂੰ ਪੈਦਾ ਕਰਨਾ ਅਤੇ ਉਨ੍ਹਾਂ ਦਾ ਸਹੀ ਢੰਗ ਨਾਲ ਪਾਲਣ ਪੋਸ਼ਣ ਕਰਨਾ ਮਾਪਿਆਂ ਦਾ ਫਰਜ਼ ਹੈ। ਜੇਕਰ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕੋਲ ਬੱਚੇ ਮਜੇ ਲਈ ਪੈਦਾ ਕੀਤੇ ਹਨ ਅਤੇ ਤੁਸੀਂ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੇ ਤਾਂ ਇਹ ਸਹੀ ਨਹੀਂ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।