ਰੂਸ ਦੇ ਕਜ਼ਾਨ ਸ਼ਹਿਰ ‘ਚ 9/11 ਵਰਗਾ ਹਮਲਾ, ਇਮਾਰਤਾਂ ਨਾਲ ਟਕਰਾਏ ਡਰੋਨ, ਦੋ ਹਵਾਈ ਅੱਡੇ ਬੰਦ

ਕੌਮਾਂਤਰੀ

ਮਾਸਕੋ, 21 ਦਸੰਬਰ, ਦੇਸ਼ ਕਲਿਕ ਬਿਊਰੋ :
ਰੂਸ ਦੇ ਕਜ਼ਾਨ ਸ਼ਹਿਰ ‘ਚ ਅਮਰੀਕਾ ਦੇ 9/11 ਵਰਗਾ ਹਮਲਾ ਅੱਜ ਸ਼ਨੀਵਾਰ ਸਵੇਰੇ ਹੋਇਆ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਕਜ਼ਾਨ ‘ਚ 8 ਡਰੋਨ ਹਮਲੇ ਹੋਏ, ਜਿਨ੍ਹਾਂ ‘ਚੋਂ 6 ਰਿਹਾਇਸ਼ੀ ਇਮਾਰਤਾਂ ‘ਤੇ ਹੋਏ। ਇਹ ਹਮਲਾ ਮਾਸਕੋ ਤੋਂ 800 ਕਿਲੋਮੀਟਰ ਦੂਰ ਹੋਇਆ। ਅਜੇ ਤੱਕ ਇਸ ਹਮਲੇ ਵਿੱਚ ਕਿਸੇ ਦੇ ਮਾਰੇ ਜਾਣ ਦੀ ਕੋਈ ਖ਼ਬਰ ਨਹੀਂ ਹੈ।
ਹਮਲੇ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ, ਜਿਸ ‘ਚ ਕਈ ਡਰੋਨ ਇਮਾਰਤਾਂ ਨਾਲ ਟਕਰਾਉਂਦੇ ਨਜ਼ਰ ਆ ਰਹੇ ਹਨ। ਇਨ੍ਹਾਂ ਹਮਲਿਆਂ ਤੋਂ ਬਾਅਦ ਰੂਸ ਦੇ ਦੋ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।