ਪੰਜਾਬ ’ਚ ਮੀਂਹ ਤੇ ਕਈ ਥਾਵਾਂ ਉਤੇ ਪਏ ਗੜ੍ਹੇ

Published on: December 27, 2024 7:55 pm

ਪੰਜਾਬ

ਚੰਡੀਗੜ੍ਹ, 27 ਦਸੰਬਰ, ਦੇਸ਼ ਕਲਿੱਕ ਬਿਓਰੋ :

ਉਤਰ ਭਾਰਤ ਵਿੱਚ ਪੈ ਰਹੀ ਕੜਕੇ ਦੀ ਠੰਡ ਵਿੱਚ ਅੱਜ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਮੀਂਹ ਪਿਆ। ਪੰਜਾਬ ਵਿੱਚ ਕਈ ਥਾਵਾਂ ਉਤੇ ਮੀਂਹ ਦੇ ਨਾਲ ਨਾਲ ਗੜ੍ਹੇਮਾਰੀ ਵੀ ਹੋਈ। ਪੰਜਾਬ ਵਿੱਚ ਸਵੇਰ ਤੋਂ ਹੀ ਕਣੀਆਂ ਪੈ ਰਹੀਆਂ ਹਨ। ਕਈ ਥਾਵਾਂ ਉਤੇ ਜ਼ੋਰ ਦੇ ਮੀਂਹ ਨਾਲ ਨਾਲ ਗੜ੍ਹੇਮਾਰੀ ਹੋਈ। ਮਾਨਸਾ, ਮੁੱਲਾਂਪੁਰ ਦਾਖਾ, ਮੋਹਾਲੀ, ਚੰਡੀਗੜ੍ਹ ਤੇ ਹੋਰਨਾਂ ਕਈ ਥਾਵਾਂ ਉਤੇ ਗੜ੍ਹੇ ਪੈਣ ਦੀਆਂ ਖਬਰਾਂ ਹਨ। ਅੱਜ ਹੋਈ ਗੜ੍ਹੇਮਾਰੀ ਕਰਕੇ ਠੰਡ ਨੇ ਹੋਰ ਜੋਰ ਫੜ੍ਹ ਲਿਆ ਹੈ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ ਬਰਫਬਾਰੀ ਹੋ ਰਹੀ ਹੈ। ਬਰਫਬਾਰੀ ਦੇ ਚਲਦਿਆਂ ਵੱਡੀ ਗਿਣਤੀ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।