ਯਮਨ ‘ਚ ਫਾਂਸੀ ਦੀ ਸਜ਼ਾ ਪਾਉਣ ਵਾਲੀ ਕੇਰਲ ਦੀ ਨਿਮਿਸ਼ਾ ਦੀ ਦਰਦਨਾਕ ਕਹਾਣੀ

NRI ਕੌਮਾਂਤਰੀ

ਨਵੀਂ ਦਿੱਲੀ: 1 ਜਨਵਰੀ, ਦੇਸ਼ ਕਲਿੱਕ ਬਿਓਰੋ

ਯਮਨ ਵਿੱਚ ਕੈਦ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਯਮਨ ਦੇ ਰਾਸ਼ਟਰਪਤੀ ਰਸ਼ਦ ਅਲ-ਅਲੀਮੀ ਨੇ 30 ਦਸੰਬਰ 2024 ਨੂੰ ਮਨਜ਼ੂਰੀ ਦਿੱਤੀ ਸੀ। ਕੇਰਲ ਦੀ ਰਹਿਣ ਵਾਲੀ ਨਿਮਿਸ਼ਾ ‘ਤੇ ਯਮਨ ਦੇ ਨਾਗਰਿਕ ਦੀ ਹੱਤਿਆ ਦਾ ਦੋਸ਼ ਹੈ। ਨਿਮਿਸ਼ਾ ਪ੍ਰਿਆ ਨੂੰ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ ਅਤੇ 2020 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਸਦੀ ਅਪੀਲ ਨੂੰ ਯਮਨ ਦੀ ਸਰਵਉੱਚ ਨਿਆਂਇਕ ਕੌਂਸਲ ਨੇ ਨਵੰਬਰ 2023 ਵਿੱਚ ਰੱਦ ਕਰ ਦਿੱਤਾ ਸੀ। ਸ਼ਰੀਆ ਕਾਨੂੰਨ ਦੇ ਅਨੁਸਾਰ, ਅਪਰਾਧ ਦਾ ਸ਼ਿਕਾਰ ਵਿਅਕਤੀ ਜਾਂ ਉਨ੍ਹਾਂ ਦਾ ਪਰਿਵਾਰ ਅਪਰਾਧੀ ਨੂੰ ਮੁਆਵਜ਼ੇ ਲਈ ਮਾਫ਼ ਕਰਨ ਦੀ ਚੋਣ ਕਰ ਸਕਦਾ ਹੈ।
ਨਵੰਬਰ 2023 ਵਿੱਚ ਨਿਮਿਸ਼ਾ ਪ੍ਰਿਆ ਦੀ ਤਰਫ਼ੋਂ ਗੱਲਬਾਤ ਸ਼ੁਰੂ ਕਰਨ ਲਈ 40,000 ਡਾਲਰ ਦਾ ਭੁਗਤਾਨ ਕੀਤਾ ਗਿਆ ਸੀ। ਪਰ ਮੌਤ ਦੀ ਸਜ਼ਾ ਮੁਆਫ ਕਰਨ ਲਈ ਉਸਦੇ ਪਰਿਵਾਰ ਨੂੰ ਲਗਭਗ 400,000 ਡਾਲਰ ਹੋਰ ਅਦਾ ਕਰਨੇ ਪੈਣਗੇ।
ਜ਼ਿਕਰਯੋਗ ਹੈ ਕਿ ਕੇਰਲ ਦੀ ਰਹਿਣ ਵਾਲੀ ਨਿਮਿਸ਼ਾ 19 ਸਾਲ ਦੀ ਉਮਰ 2008 ਵਿੱਚ ਨੌਕਰੀ ਕਰਨ ਲਈ ਯਮਨ ਪਹੁੰਚੀ ਅਤੇ ਉਸ ਨੂੰ ਸਨਾ ਦੇ ਹਸਪਤਾਲ ਵਿੱਚ ਸਰਕਾਰੀ ਨੌਕਰੀ ਮਿਲ ਗਈ।ਸਾਲ 2011 ‘ਚ ਨਿਮਿਸ਼ਾ ਵਿਆਹ ਲਈ ਭਾਰਤ ਵਾਪਸ ਆਈ ਸੀ। ਉਸਨੇ ਕੋਚੀ ਦੇ ਰਹਿਣ ਵਾਲੇ ਟੌਮੀ ਥਾਮਸ ਨਾਲ ਵਿਆਹ ਕਰਵਾ ਲਿਆ ਅਤੇ ਦੋਵੇਂ ਯਮਨ ਆ ਗਏ। ਇੱਥੇ ਥਾਮਸ ਨੂੰ ਇਲੈਕਟ੍ਰੀਸ਼ੀਅਨ ਦੇ ਸਹਾਇਕ ਦੀ ਨੌਕਰੀ ਮਿਲ ਗਈ, ਪਰ ਤਨਖਾਹ ਬਹੁਤ ਘੱਟ ਸੀ।
2012 ‘ਚ ਨਿਮਿਸ਼ਾ ਨੇ ਬੇਟੀ ਮਿਸ਼ਾਲ ਨੂੰ ਜਨਮ ਦਿੱਤਾ ਪਰ ਉਸ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋ ਗਿਆ।
2014 ਵਿੱਚ, ਥਾਮਸ ਆਪਣੀ ਧੀ ਨਾਲ ਕੋਚੀ ਵਾਪਸ ਪਰਤਿਆ, ਜਿੱਥੇ ਉਸਨੇ ਇੱਕ ਈ-ਰਿਕਸ਼ਾ ਚਲਾਉਣਾ ਸ਼ੁਰੂ ਕੀਤਾ। ਜਦੋਂ ਕਿ ਨਿਮਿਸ਼ਾ ਨੇ ਆਪਣੀ ਘੱਟ ਤਨਖ਼ਾਹ ਵਾਲੀ ਨੌਕਰੀ ਛੱਡਣ ਅਤੇ ਇੱਕ ਕਲੀਨਿਕ ਖੋਲ੍ਹਣ ਦਾ ਫੈਸਲਾ ਕੀਤਾ, ਯਮਨ ਦੇ ਕਾਨੂੰਨ ਦੇ ਅਨੁਸਾਰ, ਨਿਮਿਸ਼ਾ ਨੂੰ ਇੱਕ ਸਥਾਨਕ ਸਾਥੀ ਦੀ ਲੋੜ ਸੀ।ਇਸ ਦੌਰਾਨ ਨਿਮਿਸ਼ਾ ਦੀ ਮੁਲਾਕਾਤ ਮਹਿਦੀ ਨਾਲ ਹੋਈ, ਜੋ ਕੱਪੜੇ ਦੀ ਦੁਕਾਨ ਚਲਾਉਂਦਾ ਸੀ। ਮਹਿਦੀ ਦੀ ਪਤਨੀ ਦੀ ਡਿਲੀਵਰੀ ਨਿਮਿਸ਼ਾ ਨੇ ਕੀਤੀ ਸੀ।
ਜਨਵਰੀ 2015 ‘ਚ ਨਿਮਿਸ਼ਾ ਬੇਟੀ ਮਿਸ਼ਾਲ ਨੂੰ ਮਿਲਣ ਭਾਰਤ ਆਈ ਸੀ। ਉਸ ਦੇ ਨਾਲ ਮਹਿਦੀ ਵੀ ਭਾਰਤ ਆਇਆ ਸੀ।
ਇਸ ਦੌਰਾਨ ਮਹਿਦੀ ਨੇ ਨਿਮਿਸ਼ਾ ਦੇ ਵਿਆਹ ਦੀ ਫੋਟੋ ਚੋਰੀ ਕਰ ਲਈ। ਬਾਅਦ ਵਿੱਚ ਮਹਿਦੀ ਨੇ ਇਸ ਫੋਟੋ ਨੂੰ ਐਡਿਟ ਕੀਤਾ ਅਤੇ ਨਿਮਿਸ਼ਾ ਦਾ ਪਤੀ ਹੋਣ ਦਾ ਦਾਅਵਾ ਕੀਤਾ।
ਕਲੀਨਿਕ ਸ਼ੁਰੂ ਕਰਨ ਲਈ ਨਿਮਿਸ਼ਾ ਨੇ ਪਰਿਵਾਰ ਅਤੇ ਦੋਸਤਾਂ ਤੋਂ ਕਰੀਬ 50 ਲੱਖ ਰੁਪਏ ਇਕੱਠੇ ਕੀਤੇ ਅਤੇ ਯਮਨ ਪਹੁੰਚ ਕੇ ਕਲੀਨਿਕ ਸ਼ੁਰੂ ਕੀਤਾ। ਨਿਮਿਸ਼ਾ ਨੇ ਆਪਣੇ ਪਤੀ ਅਤੇ ਧੀ ਨੂੰ ਯਮਨ ਬੁਲਾਉਣ ਲਈ ਕਾਗਜ਼ੀ ਕਾਰਵਾਈ ਸ਼ੁਰੂ ਕੀਤੀ, ਪਰ ਮਾਰਚ ਵਿੱਚ ਉੱਥੇ ਘਰੇਲੂ ਯੁੱਧ ਸ਼ੁਰੂ ਹੋ ਗਿਆ ਅਤੇ ਉਹ ਯਮਨ ਨਹੀਂ ਆ ਸਕੇ।
ਮਹਿਦੀ ਨੇ ਨਿਮਿਸ਼ਾ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਨਿਮਿਸ਼ਾ ਦੇ ਕਲੀਨਿਕ ਦਾ ਮੁਨਾਫ਼ਾ ਵੀ ਹੜੱਪ ਲਿਆ।ਜਦੋਂ ਨਿਮਿਸ਼ਾ ਨੇ ਇਸ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਦਾ ਰਿਸ਼ਤਾ ਵਿਗੜ ਗਿਆ। ਮਹਿਦੀ ਨਿਮਿਸ਼ਾ ਨੂੰ ਯਮਨ ਤੋਂ ਬਾਹਰ ਨਹੀਂ ਜਾਣ ਦੇਣਾ ਚਾਹੁੰਦਾ ਸੀ, ਇਸ ਲਈ ਉਸ ਨੇ ਨਿਮਿਸ਼ਾ ਦਾ ਪਾਸਪੋਰਟ ਆਪਣੇ ਕੋਲ ਰੱਖਿਆ।
ਨਿਮਿਸ਼ਾ ਨੇ ਮਹਿਦੀ ਦੇ ਖਿਲਾਫ ਪੁਲਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਪੁਲਸ ਨੇ ਨਿਮਿਸ਼ਾ ਨੂੰ 6 ਦਿਨਾਂ ਲਈ ਹਿਰਾਸਤ ‘ਚ ਲੈ ਲਿਆ ਕਿਉਂਕਿ ਮਹਿਦੀ ਨੇ ਐਡਿਟ ਕੀਤੀਆਂ ਫੋਟੋਆਂ ਦਿਖਾ ਕੇ ਨਿਮਿਸ਼ਾ ਦਾ ਪਤੀ ਹੋਣ ਦਾ ਦਾਅਵਾ ਕੀਤਾ ਸੀ।

ਇਸ ਤੋਂ ਬਾਅਦ ਨਿਮਿਸ਼ਾ ਕਾਫੀ ਪਰੇਸ਼ਾਨ ਹੋ ਗਈ। ਜੁਲਾਈ 2017 ਵਿੱਚ ਨਿਮਿਸ਼ਾ ਨੇ ਆਪਣਾ ਪਾਸਪੋਰਟ ਲੈਣ ਲਈ ਮਹਿਦੀ ਨੂੰ ਬੇਹੋਸ਼ ਕਰਨ ਵਾਲਾ ਟੀਕਾ ਦਿੱਤਾ, ਪਰ ਇਸ ਦਾ ਕੋਈ ਅਸਰ ਨਹੀਂ ਹੋਇਆ। ਫਿਰ ਨਿਮਿਸ਼ਾ ਮਹਿੰਦੀ ਨੂੰ ਓਵਰਡੋਜ਼ ਦਿੰਦੀ ਹੈ, ਜਿਸ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ। ਨਿਮਿਸ਼ਾ ਨੇ ਮਹਿਦੀ ਦੇ ਸਰੀਰ ਦੇ ਟੁਕੜੇ ਕਰ ਦਿੱਤੇ ਅਤੇ ਪਾਣੀ ਦੀ ਟੈਂਕੀ ਵਿੱਚ ਸੁੱਟ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਨਿਮਿਸ਼ਾ ਨੂੰ ਗ੍ਰਿਫਤਾਰ ਕਰ ਲਿਆ। 2020 ਵਿੱਚ ਅਦਾਲਤ ਨੇ ਨਿਮਿਸ਼ਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਪਰ ਇਸ ਫੈਸਲੇ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ।

Published on: ਜਨਵਰੀ 1, 2025 1:01 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।