ਪੂਨਾ-1 ਜਨਵਰੀ, ਦੇਸ਼ ਕਲਿੱਕ ਬਿਓਰੋ
ਪੂਨੇ ਦੇ ਇੱਕ ਕਲੱਬ ਵੱਲੋਂ ਨਵੇਂ ਸਾਲ ਦੀ ਪਾਰਟੀ ਨੂੰ ਲੈ ਕੇ ਘਮਸਾਨ ਮੱਚ ਗਿਆ ਹੈ। ਪੱਬ ਵੱਲੋਂ ਕਥਿਤ ਤੌਰ ‘ਤੇ ਨਵੇਂ ਸਾਲ ਦੀ ਸ਼ਾਮ ਦੇ ਸਮਾਗਮ ਲਈ ਸੱਦੇ ਜਾਣ ਵਾਲਿਆਂ ਨੂੰ ਕੰਡੋਮ ਅਤੇ ਓਆਰਐਸ ਭੇਜਿਆ ਗਿਆ ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਪੁਲਿਸ ਨੂੰ ਇਸ ਸੰਬੰਧੀ ਸੱਦਾ ਮਿਲਣ ਵਾਲਿਆਂ ਦੇ ਬਿਆਨ ਦਰਜ ਕਰਨ ਲਈ ਮਜਬੂਰ ਹੋਣਾ ਪੈ ਗਿਆ ਹੈ।
ਇਸੇ ਦੌਰਾਨ ਮਹਾਰਾਸ਼ਟਰ ਪ੍ਰਦੇਸ਼ ਯੂਥ ਕਾਂਗਰਸ ਨੇ ਪੂਨੇ ਦੇ ਪੁਲਿਸ ਕਮਿਸ਼ਨਰ ਅਮਿਤੇਸ਼ ਕੁਮਾਰ ਨੂੰ ਸ਼ਿਕਾਇਤ ਦਰਜ ਕਰਵਾ ਕੇ ਕੰਡੋਮ ਅਤੇ ਓਆਰਐਸ (ਓਰਲ ਰੀਹਾਈਡਰੇਸ਼ਨ ਸਲਿਊਸ਼ਨ) ਦੀਆਂ ਫੋਟੋਆਂ ਦੇ ਨਾਲ ਸੱਦਾ ਵਾਇਰਲ ਹੋਣ ਤੋਂ ਬਾਅਦ ਪੱਬ ਦੇ ਪ੍ਰਬੰਧਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਯੂਥ ਕਾਂਗਰਸ ਦੇ ਮੈਂਬਰ ਅਕਸ਼ੈ ਜੈਨ ਨੇ ਸੋਮਵਾਰ ਨੂੰ ਕਿਹਾ, “ਅਸੀਂ ਪੱਬਾਂ ਅਤੇ ਨਾਈਟ ਲਾਈਫ ਦੇ ਵਿਰੁੱਧ ਨਹੀਂ ਹਾਂ ਪਰ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਮਾਰਕੀਟਿੰਗ ਰਣਨੀਤੀ ਪੂਨੇ ਸ਼ਹਿਰ ਦੀਆਂ ਪਰੰਪਰਾਵਾਂ ਦੇ ਵਿਰੁੱਧ ਹੈ। ਅਸੀਂ ਪੁਲਿਸ ਤੋਂ ਪੱਬ ਪ੍ਰਬੰਧਕਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ। ਇਸਦੀ ਇੱਕ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਤੇ ਕਿਹਾ ਕਿ ਐਤਵਾਰ ਨੂੰ ਸ਼ਿਕਾਇਤ ਪ੍ਰਾਪਤ ਹੋਈ ਹੈ।
ਪੁਲੀਸ ਨੇ ਦੱਸਿਆ ਕਿ ਉਹਨਾਂ ਨੇ ਸਮਾਗਮ ਵਿੱਚ ਸ਼ਾਮਲ ਹੋਣ ਵਾਲਿਆਂ ਦੇ ਬਿਆਨ ਦਰਜ ਕੀਤੇ ਹਨ।



