ਚੋਰ ਨੂੰ ਠੇਕੇ ‘ਚੋਂ ਚੋਰੀ ਪਈ ਮਹਿੰਗੀ

ਰਾਸ਼ਟਰੀ

ਸ਼ਰਾਬ ਪੀ ਕੇ ਨਕਦੀ ਸਮੇਤ ਸੁੱਤਾ ਫੜਿਆ

ਹੈਦਰਾਬਾਦ: 1 ਜਨਵਰੀ, ਦੇਸ਼ ਕਲਿੱਕ ਬਿਓਰੋ
ਠੇਕੇ ‘ਚ ਚੋਰੀ ਕਰਨ ਗਏ ਚੋਰ ਨਾਲ ਇੱਕ ਅਜੀਬ ਘਟਨਾ ਵਾਪਰੀ ਜਦੋਂ ਇੱਕ ਚੋਰ ਚੋਰੀ ਕਰਨ ਗਿਆ ਸ਼ਰਾਬ ਪੀਕੇ ਅੰਦਰ ਹੀ ਸੌਂ ਗਿਆ ਤੇ ਪੁਲਿਸ ਨੇ ਉਸਨੂੰ ਚੋਰੀ ਕੀਤੇ ਪੈਸਿਆਂ ਸਮੇਤ ਹੀ ਸੁੱਤੇ ਨੂੰ ਦਬੋਚ ਲਿਆ। ਘਟਨਾ ਅਨੁਸਾਰ ਰਾਤ ਨੂੰ ਤਿਲੰਗਾਨਾ ਦੇ ਮੇਦਕ ਜ਼ਿਲੇ ਦੇ ਨਰਸਿੰਘੀ ਵਿੱਚ ਇੱਕ ਮਜ਼ਦੂਰ ਠੇਕੇ ਦੀ ਛੱਤ ਪਾੜ ਕੇ ਠੇਕੇ ਵਿੱਚ ਦਾਖਲ ਹੋਇਆ।

ਠੇਕੇ ਦੇ ਮਾਲਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ ਚੋਰ ਨੂੰ ਆਪਣੀ ਦੁਕਾਨ ਵਿਚ ਬੇਹੋਸ਼ੀ ਦੀ ਹਾਲਤ ਵਿਚ ਦੇਖਿਆ, ਜਿਸ ਕੋਲ ਕੁਝ ਨਕਦੀ ਤੇ ਸ਼ਰਾਬ ਦੀਆਂ ਬੋਤਲਾਂ ਪਈਆਂ ਸਨ। ਮਾਲਕ ਨੇ ਉਸ ਨੂੰ ਹਸਪਤਾਲ ਪਹੁੰਚਾ ਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਨਰਸਿੰਘੀ ਥਾਣੇ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੰਬੰਧਤ ਵਿਅਕਤੀ ਸ਼ਰਾਬ ਨਾਲ ਰੱਜ ਕੇ ਉੱਥੇ ਹੀ ਸੌਂ ਗਿਆ। ਅਧਿਕਾਰੀ ਨੇ ਦੱਸਿਆ ਕਿ ਸੰਬੰਧਿਤ ਵਿਅਕਤੀ ਕਾਊਂਟਰ ਤੋਂ ਨਗਦੀ ਅਤੇ ਸ਼ਰਾਬ ਦੀਆਂ ਬੋਤਲਾਂ ਚੁੱਕ ਕੇ ਲਿਆਇਆ ਸੀ ਅਤੇ ਜ਼ਿਆਦਾ ਸ਼ਰਾਬ ਪੀ ਕੇ ਉੱਥੇ ਹੀ ਸੌਂ ਗਿਆ ਸੀ, ਉਸ ਕੋਲ ਨਕਦੀ ਅਤੇ ਸ਼ਰਾਬ ਦੀਆਂ ਬੋਤਲਾਂ ਪਈਆਂ ਮਿਲੀਆਂ।

ਪੁਲਿਸ ਨੇ ਚੋਰ ਖਿਲਾਫ ਬੀਐਨਐਸ ਦੀ ਧਾਰਾ 331 (4) (ਘਰ ਵਿੱਚ ਘੁਸਪੈਠ ਕਰਨਾ ਜਾਂ ਰਾਤ ਨੂੰ ਘਰ ਤੋੜਨਾ), 62 (ਅਪਰਾਧ ਕਰਨ ਦੀ ਕੋਸ਼ਿਸ਼) ਅਤੇ 305 (ਚੋਰੀ) ਦੇ ਤਹਿਤ ਕੇਸ ਦਰਜ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਚੋਰ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।