ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਦੀ ਮੌਤ

ਕੌਮਾਂਤਰੀ

ਟੋਕੀਓ, 5 ਜਨਵਰੀ, ਦੇਸ਼ ਕਲਿਕ ਬਿਊਰੋ :
ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਟੋਮੀਕੋ ਇਤੁਕਾ ਦੀ 116 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। 29 ਦਸੰਬਰ ਨੂੰ ਹਯੋਗੋ ਪ੍ਰੀਫੈਕਚਰ ਦੇ ਇੱਕ ਨਰਸਿੰਗ ਹੋਮ ਵਿੱਚ ਉਸਦੀ ਮੌਤ ਹੋ ਗਈ। ਜਾਪਾਨ ਦੇ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਉਸਦੀ ਮੌਤ ਦੀ ਪੁਸ਼ਟੀ ਕੀਤੀ।
ਇਤੁਕਾ ਦਾ ਜਨਮ 23 ਮਈ, 1908 ਨੂੰ ਪੱਛਮੀ ਜਾਪਾਨ ਦੇ ਆਸ਼ੀਆ ਸ਼ਹਿਰ ਵਿੱਚ ਹੋਇਆ ਸੀ। ਉਹ 3 ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਸੀ। ਇਤਸੁਕਾ ਦਾ ਵਿਆਹ 20 ਸਾਲ ਦੀ ਉਮਰ ਵਿੱਚ ਹੋਇਆ ਸੀ। ਉਸ ਦੇ 4 ਬੱਚੇ ਅਤੇ 5 ਪੋਤੇ-ਪੋਤੀਆਂ ਹਨ। ਇਤੁਕਾ ਦੇ ਪਤੀ ਦੀ ਸਾਲ 1979 ਵਿੱਚ ਮੌਤ ਹੋ ਗਈ ਸੀ।
ਇਤੁਕਾ ਦੀ ਮੌਤ ਦਾ ਕਾਰਨ ਬਹੁਤ ਜ਼ਿਆਦਾ ਉਮਰ ਦੱਸਿਆ ਗਿਆ ਹੈ। ਗਿਨੀਜ਼ ਵਰਲਡ ਰਿਕਾਰਡਸ ਨੇ ਸਤੰਬਰ 2024 ਵਿੱਚ ਇਤੁਕਾ ਨੂੰ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਵਜੋਂ ਮਾਨਤਾ ਦਿੱਤੀ।ਦਰਅਸਲ ਪਿਛਲੇ ਸਾਲ ਅਗਸਤ ‘ਚ ਸਪੇਨ ਦੀ ਮਾਰੀਆ ਬ੍ਰੇਨਿਆਸ ਦੀ 117 ਸਾਲ ਦੀ ਉਮਰ ‘ਚ ਮੌਤ ਹੋ ਗਈ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।