ਪੁਲਿਸ ਚੌਕੀ ਨੇੜੇ ਸੁਣੀ ਗਈ ਧਮਾਕੇ ਦੀ ਆਵਾਜ਼

ਪੰਜਾਬ

ਪੁਲਿਸ ਚੌਕੀ ਨੇੜੇ ਸੁਣੀ ਗਈ ਧਮਾਕੇ ਦੀ ਆਵਾਜ਼

ਅੰਮ੍ਰਿਤਸਰ, 10 ਜਨਵਰੀ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ਵਿੱਚ ਇਕ ਹੋਰ ਪੁਲਿਸ ਚੌਕੀ ਧਮਾਕੇ ਦੀ ਆਵਾਜ਼ ਨਾਲ ਹਿੱਲ ਗਈ। ਵੀਰਵਾਰ ਰਾਤ ਕਰੀਬ 8 ਵਜੇ ਧਮਾਕੇ ਦੀ ਆਵਾਜ਼ ਸੁਣੀ ਗਈ। ਪੁਲਿਸ ਨੇ ਬਿਆਨ ਜਾਰੀ ਕਰਦਿਆਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਇਹ ਕੋਈ ਬੰਬ ਧਮਾਕਾ ਨਹੀਂ ਹੈ, ਸਗੋਂ ਉਨ੍ਹਾਂ ਦੇ ਇਕ ਪੁਲਿਸਕਰਮੀ ਦੀ ਕਾਰ ਦਾ ਰੇਡੀਏਟਰ ਫਟਿਆ ਹੈ। ਦੂਜੇ ਪਾਸੇ, ਵਿਦੇਸ਼ ਵਿੱਚ ਬੈਠੇ ਇਕ ਅੱਤਵਾਦੀ ਸੰਗਠਨ ਨੇ ਇਸਨੂੰ ਬੰਬ ਧਮਾਕਾ ਦੱਸਦਿਆਂ ਆਪਣੀ ਪੋਸਟ ਵਾਇਰਲ ਕਰ ਦਿੱਤੀ।
ਮਿਲੀ ਜਾਣਕਾਰੀ ਅਨੁਸਾਰ, ਅੰਮ੍ਰਿਤਸਰ ਦੀ ਗੁਮਟਾਲਾ ਚੌਕੀ ਵਿੱਚ ਇਹ ਘਟਨਾ ਰਾਤ ਕਰੀਬ 8 ਵਜੇ ਵਾਪਰੀ। ਏਸੀਪੀ ਸ਼ਿਵਦਰਸ਼ਨ ਸਿੰਘ ਨੇ ਜਾਣਕਾਰੀ ਦਿੱਤੀ ਕਿ ਚੌਕੀ ਵਿੱਚ ਸਾਰੇ ਮੁਲਜ਼ਮ ਆਪਣੇ ਕੰਮ ਕਰ ਰਹੇ ਸਨ। ਏਐਸਆਈ ਹਰਜਿੰਦਰ ਸਿੰਘ ਵੀ ਚੌਕੀ ਦੇ ਅੰਦਰ ਬੈਠ ਕੇ ਕੰਮ ਕਰ ਰਹੇ ਸਨ। ਓਸੇ ਵੇਲੇ ਕਰੀਬ 8 ਵਜੇ ਧਮਾਕੇ ਦੀ ਆਵਾਜ਼ ਸੁਣੀ ਗਈ। ਜਦੋਂ ਸਾਰੇ ਬਾਹਰ ਆਏ ਤਾਂ ਵੇਖਿਆ ਕਿ ਏਐਸਆਈ ਤਜਿੰਦਰ ਸਿੰਘ ਦੀ 2008 ਮਾਡਲ ਜ਼ੇਨ ਐਸਟੀਲੋ ਕਾਰ ਦੇ ਹੇਠਾਂ ਧਮਾਕਾ ਹੋਇਆ। ਜਾਂਚ ਵਿੱਚ ਪਤਾ ਲੱਗਾ ਕਿ ਕਾਰ ਦਾ ਰੇਡੀਏਟਰ ਫਟਿਆ ਹੈ।ਰੇਡੀਏਟਰ ਵਿਚੋਂ ਕੁਲੈਂਟ ਵੀ ਲੀਕ ਹੋ ਗਿਆ ਸੀ ਅਤੇ ਕਾਰ ਦਾ ਅਗਲਾ ਸ਼ੀਸ਼ਾ ਵੀ ਕ੍ਰੈਕ ਹੋ ਗਿਆ ਸੀ।
ਏਸੀਪੀ ਸ਼ਿਵਦਰਸ਼ਨ ਨੇ ਵੀ ਕਿਸੇ ਘਟਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਸੰਬੰਧੀ ਅਫਵਾਵਾਂ ਫੈਲਾਈਆਂ ਜਾ ਰਹੀਆਂ ਹਨ। ਇਸ ਲਈ ਉਨ੍ਹਾਂ ਨੇ ਸਭ ਨੂੰ ਅਫਵਾਵਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।