‘Aajtak’ ਦੇ ਪੱਤਰਕਾਰ ਦੇ ਸਾਰੇ ਪਰਿਵਾਰ ਦਾ ਕਤਲ

ਰਾਸ਼ਟਰੀ

ਨਵੀਂ ਦਿੱਲੀ, 10 ਜਨਵਰੀ, ਦੇਸ਼ ਕਲਿੱਕ ਬਿਓਰੋ :

Aajtak ਚੈਨਲ ਦੇ ਜ਼ਿਲ੍ਹਾ ਪੱਤਰਕਾਰ ਦੇ ਪੂਰੇ ਪਰਿਵਾਰ ਦਾ ਕਤਲ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਛੱਤੀਸਗੜ੍ਹ ਦੇ ਸੂਰਜਪੁਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਰਿਪੋਰਟਰ ਸੰਤੋਸ਼ ਕੁਮਾਰ ਟੋਪੀ ਦੇ ਪੂਰੇ ਪਰਿਵਾਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਜਾਇਦਾ ਵਿਵਾਦ ਦੇ ਚਲਦਿਆਂ ਪੱਤਰਕਾਰ ਸੰਤੋਸ਼ ਦੇ  ਮਾਤਾ-ਪਿਤਾ ਅਤੇ ਭਰਾ ਦਾ ਕਤਲ ਕਰ ਦਿੱਤਾ ਗਿਆ। ਇਹ ਘਟਨਾ ਦੁਪਹਿਰ 1 ਵਜੇ ਜਗਨਨਾਥਪੁਰ ਦੇ ਖਰਗਵਾ ਥਾਣਾ ਖੇਤਰ ਵਿੱਚ ਉਸ ਸਮੇਂ ਹੋਈ ਜਦੋਂ ਸੰਤੋਸ਼ ਦੇ ਮਾਤਾ-ਪਿਤਾ ਖੇਤ ਵਿੱਚ ਕੰਮ ਕਰ ਰਹੇ ਸਨ। ਪੁਲਿਸ ਮੁਤਾਬਕ ਸੰਤੋਸ਼ ਦੇ ਪਰਿਵਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਵਿੱਚ ਜਾਇਦਾਦ ਨੂੰ ਲੈ ਕੇ ਲੰਬੇ ਸਮੇਂ ਤੋਂ ਝਗੜਾ ਚਲ ਰਿਹਾ ਸੀ।

ਖੇਤ ਵਿੱਚ ਕਿਸੇ ਗੱਲ ਨੂੰ ਲੈ ਹੋਇਆ ਝਗੜਾ ਖੂਨੀ ਰੂਪ ਧਾਰਨ ਕਰ ਗਿਆ ਜਿਸ ਤੋਂ ਬਾਅਦ ਸੰਤੋਸ਼ ਦੇ ਚਾਚਾ ਨੇ ਉਸਦੇ ਮਾਤਾ-ਪਿਤਾ ਉਤੇ ਤੇਜ਼ਧਾਰ ਹਥਿਆਰ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਸਦੇ ਮਾਤਾ-ਪਿਤਾ ਅਤੇ ਭਰਾ ਦੀ ਮੌਕੇ ਉਤੇ ਮੌਤ ਹੋ ਗਈ।

ਜਾਣਕਾਰੀ ਮਿਲਦਿਆ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਦੱਸਿਆ ਕਿ ਸੰਤੋਸ਼ ਦੇ ਚਾਚਾ ਅਤੇ ਹੋਰਨਾਂ ਸ਼ੱਕੀ ਰਿਸ਼ਤੇਦਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।