ਅੱਜ ਦਾ ਇਤਿਹਾਸ

ਪੰਜਾਬ ਰਾਸ਼ਟਰੀ

ਅੱਜ ਦਾ ਇਤਿਹਾਸ
13 ਜਨਵਰੀ 1849 ਨੂੰ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਚਿੱਲਿਆਂਵਾਲਾ ਵਿਖੇ ਦੂਜੀ ਲੜਾਈ ਹੋਈ ਸੀ
ਚੰਡੀਗੜ੍ਹ, 13 ਜਨਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 13 ਜਨਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ।ਅੱਜ ਰੌਸ਼ਨੀ ਪਾਵਾਂਗੇ 13 ਜਨਵਰੀ ਦੇ ਇਤਿਹਾਸ ਉੱਤੇ :-

  • ਅੱਜ ਦੇ ਦਿਨ 2009 ਵਿੱਚ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੂੰ ਨੈਸ਼ਨਲ ਕਾਨਫਰੰਸ ਦਾ ਪ੍ਰਧਾਨ ਬਣਾਇਆ ਗਿਆ ਸੀ।
  • 2006 ‘ਚ 13 ਜਨਵਰੀ ਨੂੰ ਹੀ ਬ੍ਰਿਟੇਨ ਨੇ ਈਰਾਨ ‘ਤੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਫੌਜੀ ਹਮਲੇ ਤੋਂ ਇਨਕਾਰ ਕਰ ਦਿੱਤਾ ਸੀ।
  • ਅੱਜ ਦੇ ਦਿਨ 1995 ਵਿੱਚ ਬੇਲਾਰੂਸ ਨਾਟੋ ਦਾ 24ਵਾਂ ਮੈਂਬਰ ਦੇਸ਼ ਬਣਿਆ ਸੀ।
  • 13 ਜਨਵਰੀ 1978 ਨੂੰ ਨਾਸਾ ਨੇ ਪਹਿਲੀ ਅਮਰੀਕੀ ਮਹਿਲਾ ਪੁਲਾੜ ਯਾਤਰੀ ਦੀ ਚੋਣ ਕੀਤੀ ਸੀ।
  • ਅੱਜ ਦੇ ਦਿਨ 1966 ਵਿੱਚ ਅਮਰੀਕਾ ਨੇ ਨਵਾਦਾ ਵਿੱਚ ਪਰਮਾਣੂ ਪ੍ਰੀਖਣ ਕੀਤਾ ਸੀ।
  • 13 ਜਨਵਰੀ 1948 ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਹਿੰਦੂ-ਮੁਸਲਿਮ ਏਕਤਾ ਬਣਾਈ ਰੱਖਣ ਲਈ ਮਰਨ ਵਰਤ ਸ਼ੁਰੂ ਕੀਤਾ ਸੀ।
  • ਅੱਜ ਦੇ ਦਿਨ 1930 ਵਿੱਚ ਮਿਕੀ ਮਾਊਸ ਦੀ ਕਾਮਿਕ ਸਟ੍ਰਿਪ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਸੀ।
  • ਦੁਨੀਆ ਦਾ ਪਹਿਲਾ ਜਨਤਕ ਰੇਡੀਓ ਪ੍ਰਸਾਰਣ 13 ਜਨਵਰੀ 1910 ਨੂੰ ਨਿਊਯਾਰਕ ਸਿਟੀ ਵਿੱਚ ਸ਼ੁਰੂ ਹੋਇਆ ਸੀ।
  • ਅੱਜ ਦੇ ਦਿਨ 1889 ਵਿੱਚ ਆਸਾਮ ਵਿੱਚ ਨੌਜਵਾਨਾਂ ਨੇ ਆਪਣਾ ਸਾਹਿਤਕ ਰਸਾਲਾ ‘ਜੋਨਾਕੀ’ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ ਸੀ।
  • 1849 ਵਿਚ 13 ਜਨਵਰੀ ਨੂੰ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਚਿੱਲਿਆਂਵਾਲਾ ਵਿਚ ਦੂਜੀ ਲੜਾਈ ਹੋਈ ਸੀ।
  • ਅੱਜ ਦੇ ਦਿਨ 1978 ਵਿੱਚ ਭਾਰਤੀ ਅਦਾਕਾਰ ਅਸ਼ਮਿਤ ਪਟੇਲ ਦਾ ਜਨਮ ਹੋਇਆ ਸੀ।
  • 13 ਜਨਵਰੀ 1949 ਨੂੰ ਪੁਲਾੜ ਵਿਚ ਜਾਣ ਵਾਲੇ ਪਹਿਲੇ ਭਾਰਤੀ ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਦਾ ਜਨਮ ਹੋਇਆ ਸੀ।
  • ਅੱਜ ਦੇ ਦਿਨ 1938 ਵਿੱਚ ਪ੍ਰਸਿੱਧ ਭਾਰਤੀ ਸੰਤੂਰ ਵਾਦਕ ਸ਼ਿਵਕੁਮਾਰ ਸ਼ਰਮਾ ਦਾ ਜਨਮ ਹੋਇਆ ਸੀ।
  • ਮਸ਼ਹੂਰ ਫਿਲਮਕਾਰ ਸ਼ਕਤੀ ਸਾਮੰਤ ਦਾ ਜਨਮ 13 ਜਨਵਰੀ 1926 ਨੂੰ ਹੋਇਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।