ਸਿੱਖ ਸੰਗਤ ਨੇ ਨੂਰਦੀਨ ਦੀ ਕਬਰ ‘ਤੇ ਮਾਰੀਆਂ ਜੁੱਤੀਆਂ

ਪੰਜਾਬ

ਮਲੋਟ, 15 ਜਨਵਰੀ, ਦੇਸ਼ ਕਲਿਕ ਬਿਊਰੋ :
ਮੁਕਤਸਰ ‘ਚ ਮਾਘੀ ਮੇਲੇ ਮੌਕੇ ਅਨੋਖੀ ਪਰੰਪਰਾ ਨਿਭਾਈ ਗਈ। ਗੁਰਦੁਆਰਾ ਸ੍ਰੀ ਦਾਤਨਸਰ ਸਾਹਿਬ ਨੇੜੇ ਸਥਿਤ ਨੂਰਦੀਨ ਦੀ ਕਬਰ ’ਤੇ ਸ਼ਰਧਾਲੂਆਂ ਨੇ ਜੁੱਤੀਆਂ ਦੀ ਬਾਰਿਸ਼ ਕੀਤੀ। ਇਹ ਪਰੰਪਰਾ ਇੱਕ ਇਤਿਹਾਸਕ ਘਟਨਾ ਨਾਲ ਜੁੜੀ ਹੋਈ ਹੈ।
ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਸਵੇਰੇ ਇੱਥੇ ਦਾਤਣ ਕਰ ਰਹੇ ਸਨ ਤਾਂ ਨੂਰਦੀਨ ਨੇ ਉਨ੍ਹਾਂ ‘ਤੇ ਪਿੱਛੇ ਤੋਂ ਬਰਛੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਗੁਰੂ ਜੀ ਨੇ ਆਪਣੀ ਸੂਝ ਬੂਝ ਨਾਲ, ਨੂਰਦੀਨ ਨੂੰ ਆਪਣੇ ਹੱਥ ਵਿੱਚ ਫੜੇ ਭਾਂਡੇ ਨਾਲ ਸਵੈ-ਰੱਖਿਆ ਕਰਦੇ ਹੋਏ ਮਾਰ ਮੁਕਾਇਆ ਸੀ।
ਉਦੋਂ ਤੋਂ ਲੈ ਕੇ ਅੱਜ ਤੱਕ ਹਰ ਸਾਲ ਮਾਘੀ ਮੇਲੇ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਸ ਅਸਥਾਨ ਦੇ ਦਰਸ਼ਨ ਕਰਨ ਆਉਂਦੇ ਹਨ। ਉਹ ਨੂਰਦੀਨ ਦੀ ਕਬਰ ‘ਤੇ ਜੁੱਤੀਆਂ ਦੀ ਬਾਰਿਸ਼ ਕਰਕੇ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਆਪਣੀ ਅਟੁੱਟ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ। ਇਹ ਪਰੰਪਰਾ ਲਗਪਗ 300 ਸਾਲਾਂ ਤੋਂ ਨਿਰੰਤਰ ਚਲੀ ਆ ਰਹੀ ਹੈ ਅਤੇ ਸਿੱਖ ਕੌਮ ਦੀ ਆਸਥਾ ਦਾ ਪ੍ਰਤੀਕ ਬਣ ਚੁੱਕੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।