ਅੱਜ ਦਾ ਇਤਿਹਾਸ

ਰਾਸ਼ਟਰੀ

ਅੱਜ ਦਾ ਇਤਿਹਾਸ

24 ਜਨਵਰੀ 1952 ਨੂੰ ਬੰਬਈ ‘ਚ ਪਹਿਲਾ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਕਰਵਾਇਆ ਗਿਆ ਸੀ
ਚੰਡੀਗੜ੍ਹ, 24 ਜਨਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 24 ਜਨਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਕਾਰੀ ਹਾਸਲ ਕਰਾਂਗੇ 24 ਜਨਵਰੀ ਦੇ ਇਤਿਹਾਸ ਬਾਰੇ :-

  • ਅੱਜ ਦੇ ਦਿਨ 2003 ਵਿੱਚ ਫਰਾਂਸ ਅਤੇ ਭਾਰਤ ਵਿਚਕਾਰ ਹਵਾਲਗੀ ਸੰਧੀ ‘ਤੇ ਦਸਤਖਤ ਕੀਤੇ ਗਏ ਸਨ।
  • 2002 ਵਿੱਚ 24 ਜਨਵਰੀ ਨੂੰ ਭਾਰਤੀ ਉਪਗ੍ਰਹਿ ਇਨਸੈਟ-3ਸੀ ਨੂੰ ਸਫਲਤਾਪੂਰਵਕ ਇਸਦੀ ਪੰਧ ਵਿੱਚ ਸਥਾਪਿਤ ਕੀਤਾ ਗਿਆ ਸੀ।
  • ਅੱਜ ਦੇ ਦਿਨ 2000 ਵਿੱਚ ਰਾਸ਼ਟਰਪਤੀ ਦੁਆਰਾ ਦਲਿਤਾਂ ਦੇ ਰਾਖਵੇਂਕਰਨ ਨੂੰ 10 ਸਾਲ ਲਈ ਚੋਣਾਂ ਵਿੱਚ ਵਧਾਉਣ ਲਈ ਸੰਵਿਧਾਨ ਦੀ 79ਵੀਂ ਸੋਧ ਨੂੰ ਮਨਜ਼ੂਰੀ ਦਿੱਤੀ ਗਈ ਸੀ।
  • 24 ਜਨਵਰੀ 1996 ਨੂੰ ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਵਾਰ ਦੇਸ਼ ਦੀ ਪਹਿਲੀ ਮਹਿਲਾ ਹਿਲੇਰੀ ਕਲਿੰਟਨ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ।
  • ਅੱਜ ਦੇ ਦਿਨ 1993 ਵਿੱਚ ਸੋਯੂਜ਼ ਟੀ.ਐਮ. 16 ਨੂੰ ਲਾਂਚ ਕੀਤਾ ਗਿਆ ਸੀ।
  • 1990 ਵਿਚ 24 ਜਨਵਰੀ ਨੂੰ ਜਾਪਾਨ ਨੇ ਚੰਦਰਮਾ ਦੀ ਜਾਂਚ ਲਈ ਯਾਨ ਲਾਂਚ ਕੀਤਾ ਸੀ।
  • ਅੱਜ ਦੇ ਦਿਨ 1979 ਵਿੱਚ ਅਮਰੀਕਾ ਨੇ ਨੇਵਾਡਾ ਵਿੱਚ ਪ੍ਰਮਾਣੂ ਪ੍ਰੀਖਣ ਕੀਤਾ ਸੀ।
  • 24 ਜਨਵਰੀ 1952 ਨੂੰ ਬੰਬਈ ‘ਚ ਪਹਿਲਾ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਕਰਵਾਇਆ ਗਿਆ ਸੀ।
  • ਅੱਜ ਦੇ ਦਿਨ 1951 ਵਿੱਚ ਪ੍ਰੇਮ ਮਾਥੁਰ ਭਾਰਤ ਦੀ ਪਹਿਲੀ ਮਹਿਲਾ ਵਪਾਰਕ ਪਾਇਲਟ ਬਣੀ ਸੀ।
  • 1950 ਵਿਚ 24 ਜਨਵਰੀ ਨੂੰ ਜਨ-ਗਨ-ਮਨ ਨੂੰ ਭਾਰਤ ਦੇ ਰਾਸ਼ਟਰੀ ਗੀਤ ਦਾ ਦਰਜਾ ਮਿਲਿਆ ਸੀ।
  • ਅੱਜ ਦੇ ਦਿਨ 1950 ਵਿੱਚ ਸੰਵਿਧਾਨ ਸਭਾ ਨੇ ਰਾਜੇਂਦਰ ਪ੍ਰਸਾਦ ਨੂੰ ਦੇਸ਼ ਦਾ ਪਹਿਲਾ ਰਾਸ਼ਟਰਪਤੀ ਚੁਣਿਆ ਸੀ।
  • 1862 ਵਿਚ 24 ਜਨਵਰੀ ਨੂੰ ਬੁਖਾਰੈਸਟ ਨੂੰ ਰੋਮਾਨੀਆ ਦੀ ਰਾਜਧਾਨੀ ਬਣਾਇਆ ਗਿਆ ਸੀ।
  • ਅੱਜ ਦੇ ਦਿਨ 1859 ਵਿੱਚ 230 ਮੀਟਰ ਦੀ ਡੂੰਘਾਈ ਤੱਕ ਪੁੱਟੇ ਗਏ ਖੂਹ ਵਿੱਚੋਂ ਪਹਿਲੀ ਵਾਰ ਤੇਲ ਨਿਕਲਿਆ ਸੀ।
  • ਕੋਲਕਾਤਾ ਯੂਨੀਵਰਸਿਟੀ ਦੀ ਸਥਾਪਨਾ ਭਾਰਤ ਦੇ ਕੋਲਕਾਤਾ ਸ਼ਹਿਰ ਵਿੱਚ 24 ਜਨਵਰੀ ਨੂੰ 1857 ਵਿੱਚ ਕੀਤੀ ਗਈ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।