ਰਾਜਪੁਰਾ ਪ੍ਰੈਸ ਕਲੱਬ ਵੱਲੋਂ ਲਗਾਏ ਕੈਂਪ ‘ਚ 80 ਯੂਨਿਟ ਖੂਨ ਇਕੱਤਰ

ਪੰਜਾਬ

ਰਾਜਪੁਰਾ ਪ੍ਰੈਸ ਕਲੱਬ ਵੱਲੋਂ ਲਗਾਏ ਕੈਂਪ ਵਿਚ 80 ਯੂਨਿਟ ਖੂਨ ਇਕੱਤਰ

ਸ਼ਹੀਦ ਪੱਤਰਕਾਰ ਭੋਲਾ ਨਾਥ ਮਾਸੂਮ ਦੀ ਯਾਦ ‘ਚ ਲਗਾਇਆ ਕੈਂਪ

ਰਾਜਪੁਰਾ , 1 ਫਰਵਰੀ, (ਕੁਲਵੰਤ ਸਿੰਘ ਬੱਬੂ)

ਰੋਟਰੀ ਭਵਨ ਰਾਜਪੁਰਾ ਵਿਖੇ ਰਾਜਪੁਰਾ ਪ੍ਰੈਸ ਕਲੱਬ ਰਾਜਪੁਰਾ ਵੱਲੋਂ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਮਿੱਠਾ ਅਤੇ ਚੇਅਰਮੈਨ ਡਾ. ਗੁਰਵਿੰਦਰ ਅਮਨ ਦੀ ਅਗਵਾਈ ਹੇਠ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਸਰਕਾਰੀ ਹਸਪਤਾਲ ਸੈਕਟਰ 32 ਚੰਡੀਗੜ੍ਹ ਤੋਂ ਡਾ. ਰਵਨੀਤ ਕੌਰ ਦੀ ਅਗਵਾਈ ਹੇਠ ਆਈ ਡਾਕਟਰਾਂ ਦੀ ਟੀਮ ਨੇ ਬਲੱਡ ਹੈਲਪਲਾਈਨ ਫਾਊਂਡੇਸ਼ਨ ਰਜਿ. ਰਾਜਪੁਰਾ ਦੇ ਪ੍ਰਧਾਨ ਸੁਰੇਸ਼ ਅਣਖੀ, ਕ੍ਰਾਂਤੀਵੀਰ ਯੂਥ ਕਲੱਬ ਪੜਾਓ, ਨਿਸ਼ਕਾਮ ਸੇਵਾ ਸੁਸਾਇਟੀ ਦੇ ਪ੍ਰਧਾਨ ਬੀਬੀ ਸ਼ੁਸ਼ਮਾ ਅਰੋੜਾ ਅਤੇ ਨਿਰੰਕਾਰੀ ਸੇਵਾ ਦੱਲ ਦੇ ਸਹਿਯੋਗ ਨਾਲ 80 ਯੂਨਿਟ ਖੁਨ ਇਕੱਤਰ ਕੀਤਾ। ਕੈਂਪ ਵਿਚ ਰਾਜਨੀਤਿਕ , ਸਮਾਜਿਕ ਧਾਰਮਿਕ ਅਤੇ ਪੱਤਰਕਾਰ ਭਾਈਚਾਰੇ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।

ਇਸ ਮੌਕੇ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਵਾਈਸ ਚੇਅਰਮੈਨ ਪ੍ਰਵੀਨ ਛਾਬੜਾ, ਆਮ ਆਦਮੀ ਪਾਰਟੀ ਟ੍ਰੈਡ ਵਿੰਗ ਦੇ ਸਕੱਤਰ ਦੀਪਕ ਸੂਦ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਿੰਦਰ ਰਾਜਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰਵੀਨ ਛਾਬੜਾ, ਨਗਰ ਕੌਂਸਲ ਦੇ ਮੌਜੂਦਾ ਵਾਈਸ ਪ੍ਰਧਾਨ ਰਾਜੇਸ਼ ਕੁਮਾਰ ਇੰਸਾ, ਸ੍ਰੀ ਗੁਰੁ ਨਾਨਕ ਮਿਸ਼ਨ ਇੰਟਰਨੈਸ਼ਨਲ ਸੁਸਾਇਟੀ ਦੇ ਚੇਅਰਮੈਨ ਕਰਨੈਲ ਸਿੰਘ ਗਰੀਬ, ਐਨਆਰਆਈ ਰਵਿੰਦਰ ਲਾਲੀ ਯੂ ਐਸ ਏ, ਆਪ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਧਮੋਲੀ, ਸ਼ਿਵ ਸੈਨਾ ਸਮਾਜਵਾਦੀ ਦੇ ਪ੍ਰਧਾਨ ਰਵੀ ਗੌਤਮ, ਜ਼ਿਲ੍ਹਾ ਲੋਕ ਸੰਪਰਕ ਅਫਸਰ ਭੁਪੇਸ਼ ਚੱਠਾ, ਬਹੁਜਨ ਸਮਾਜ ਪਾਰਟੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚਪੜ, ਬਸਪਾ ਆਗੂ ਜਗਜੀਤ ਸਿੰਘ ਛੜਬੜ, ਕਿਸਾਨ ਨੇਤਾ ਹਰਿੰਦਰ ਸਿੰਘ ਲਾਖਾ, ਚਾਰਾ ਮੰਡੀ ਰਾਜਪੁਰਾ ਦੇ ਪ੍ਰਧਾਂਨ ਗੁਰਨਾਮ ਸਿੰਘ ਸਿੱਧੂ, ਉੱਘੈ ਕਾਰੋਬਾਰੀ ਫਕੀਰ ਚੰਦ ਬਾਂਸਲ, ਮਿੰਨੀ ਸਕਤਰੇਤ ਲਾਈਸੰਸ ਹੋਲਡਰ ਯੂਨੀਅਨ ਦੇ ਪ੍ਰਧਾਨ ਪ੍ਰੀਤਮ ਸਿੰਘ, ਭਾਜਪਾ ਆਗੂ ਪ੍ਰਦੀਪ ਨੰਦਾ, ਗਿਆਨੀ ਭੁਪਿੰਦਰ ਸਿੰਘ ਗੋਲ਼ੂ, ਸਮਾਜ ਸੇਵੀ ਨਛੱਤਰ ਸਿੰਘ ਅਤੇ ਗਿਆਨ ਚੰਦ ਸ਼ਰਮਾ, ਕਿਰਤ ਸਿੰਘ ਸਿਹਰਾ ਸਮੇਤ ਹੋਰ ਉੱਘੀਆਂ ਸ਼ਖਸ਼ੀਅਤਾਂ ਨੇ ਕੈਂਪ ਵਿਚ ਪਹੁੰਚ ਕੇ ਖੂਨਦਾਨੀਆਂ ਦੀ ਹੌਸਲਾ ਅਫਜਾਈ ਕੀਤੀ। ਕੈਂਪ ਦੇ ਪ੍ਰਬੰਧਕਾਂ ਵੱਲੋਂ ਖੂਨਦਾਨੀਆਂ ਨੂੰ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।  ਇਸ ਮੌਕੇ 42 ਵਾਰ ਖੁਨ ਦੇ ਚੁਕੇ ਡਾ. ਸੁਰੇਸ਼ ਅਣਖੀ ਦਾ ਕੇਕ ਕੱਟ ਕੇ ਜਨਮ ਦਿਨ ਵੀ ਮਨਾਇਆ ਗਿਆ। ਇਸ ਮੌਕੇ ਸੀਨੀਅਰ ਪੱਤਰਕਾਰ ਅਸ਼ੌਕ ਝਾਅ,ਜੀਪੀ ਸਿੰਘ, ਦਿਆ ਸਿੰਘ  ਹਰਵਿੰਦਰ ਗਗਨ,ਰਾਜਿੰਦਰ ਮੋਹੀ, ਭੁਪਿੰਦਰ ਕਪੂਰ, ਮਦਨ ਲਾਲ, ਦਲਜੀਤ ਸਿੰਘ ਸੈਦਖੇੜੀ , ਦਿਨੇਸ਼ ਕੁਮਾਰ, ਅਰਜੁਨ ਰੋਜ਼ , ਗੁਰਪ੍ਰੀਤ ਬੱਲ ਵੀ ਮੌਜੂਦ ਸਨ ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।