ਦਿੱਲੀ ਪੁਲਿਸ ਨੇ ਪੰਜਾਬ ਦੇ ਪੱਤਰਕਾਰ ਬਣਾਏ ਬੰਦੀ

ਦਿੱਲੀ

ਦਿੱਲੀ ਪੁਲਿਸ ਨੇ ਪੰਜਾਬ ਦੇ ਪੱਤਰਕਾਰ ਬਣਾਏ ਬੰਦੀ

ਨਵੀਂ ਦਿੱਲੀ: 2 ਫਰਵਰੀ, ਦੇਸ਼ ਕਲਿੱਕ ਬਿਓਰੋ
ਦਿੱਲੀ ‘ਚ ਪੁਲਿਸ ਵੱਲੋਂ ਨਿੱਜੀ ਪੱਤਰਕਾਰਾਂ ਦੀ ਕੁੱਟਮਾਰ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਪਿਛਲੇ ਤਿੰਨ ਦਿਨ ਤੋਂ ਲਗਾਤਾਰ ਦਿੱਲੀ ਪੁਲਿਸ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਲਗਾਤਾਰ ਨਾਲ ਕੀਤੀ ਜਾਂਦੀ ਧੱਕੇਸ਼ਾਹੀ ਦੀ ਰਿਪੋਰਟਿੰਗ ਕਰ ਰਹੇ ਪੰਜਾਬ ਦੇ ਪੱਤਰਕਾਰਾਂ ਨੂੰ ਦਿੱਲੀ ਪੁਲਿਸ ਵੱਲੋਂ ਬੀਤੀ ਕੱਲ੍ਹ ਬੰਦੀ ਬਣਾ ਲਿਆ ਗਿਆ। ਇੱਥੋਂ ਤੱਕ ਕਿ ਉਹਨਾਂ ਵੱਲੋਂ ਆਪਣੇ ਰਿਪੋਰਟਿੰਗ ਕਰਨ ਦੇ ਆਈਡੀ ਕਾਰਡ ਵੀ ਦਿਖਾਏ ਗਏ , ਪਰ ਦਿੱਲੀ ਪੁਲਿਸ ਨੇ ਸਾਰੀ ਰਾਤ ਤੁਗਲਕ ਰੋਡ ਦੇ ਪੁਲਿਸ ਥਾਣੇ ਚ ਬਿਠਾਈ ਰੱਖਿਆ । ਇਸ ਦੀ ਸੂਚਨਾ ਮਿਲਣ ਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ , ਲਾਲਜੀਤ ਸਿੰਘ ਭੁੱਲਰ ਵੀ ਥਾਣੇ ਪਹੁੰਚੇ। ਉਹਨਾਂ ਨੂੰ ਵੀ ਥਾਣੇ ਦੇ ਬਾਹਰ ਹੀ ਰੋਕੀ ਰੱਖਿਆ । ਹੁਣ ਇਹ ਸਵਾਲ ਖੜਾ ਹੁੰਦਾ ਹੈ ਕਿ ਲੋਕਤੰਤਰ ਦੇ ਚੌਥੇ ਥੰਮ ਨੂੰ ਜੇਕਰ ਜਮੀਨੀ ਹਕੀਕਤ ਲੋਕਾਂ ਤੱਕ ਪਹੁੰਚਾਉਣ ਤੋਂ ਰੋਕਿਆਾ ਜਾਂਦਾ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਚੋਣ ਕਮਿਸ਼ਨ ਨੂੰ ਪੱਤਰਕਾਰਾਂ ਤੋਂ ਵੀ ਖਤਰਾ ਹੈ। ਹੁਣ 5 ਫਰਵਰੀ ਨੂੰ ਚੋਣ ਵੇਲੇ ਕੀ ਹੁੰਦਾ ਹੈ ਇਹ ਦੇਖਣ ਵਾਲੀ ਗੱਲ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।