ਮਹਿਤਪੁਰ, 2 ਫਰਵਰੀ, ਦੇਸ਼ ਕਲਿੱਕ ਬਿਓਰੋ :
ਬੀਤੇ ਦੇਰ ਰਾਤ ਨੂੰ ਸੜ ਉਤੇ ਜਾ ਰਹੇ ਪਿਓ ਪੁੱਤ ਉਤੇ ਗੰਨੇ ਦੀ ਭਰੀ ਟਰਾਲੀ ਪਲਟਣ ਕਾਰਨ ਇਕ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਪੁੱਤ ਦੀ ਮੌਤ ਹੋ ਗਈ ਅਤੇ ਵਿਅਕਤੀ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪਰਜੀਆਂ ਵਾਲੇ ਪਾਸੇ ਤੋਂ ਗੰਨੇ ਦੀ ਭਰੀ ਟਰਾਲੀ ਸ਼ੂਗਰ ਮਿੱਲ ਵੱਲ ਜਾ ਰਹੀ ਸੀ। ਮਹਿਤਪੁਰ ਵਿੱਚ ਸੜਕ ਖਰਾਬ ਹੋਣ ਕਾਰਨ ਟਰਾਲੀ ਪਲਟ ਗਈ। ਬਾਜ਼ਾਰ ਵਿਚੋਂ ਆਪਣੇ ਘਰ ਜਾ ਰਹੇ ਪਿਓ ਪੁੱਤ ਇਸ ਟਰਾਲੀ ਦੇ ਹੇਠਾਂ ਆ ਗਏ। ਲੋਕਾਂ ਨੇ ਪਤਾ ਲੱਗਣ ਉਤੇ ਰੌਲਾ ਪਾਇਟਾ ਅਤੇ ਵਿਅਕਤੀਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਟਰਾਲੀ ਹੇਠਾਂ ਤੋਂ ਪਿਓ ਪੁੱਤ ਨੂੰ ਕੱਢਿਆ ਅਤੇ ਹਸਪਤਾਲ ਪਹੁੰਚਾਇਆ ਜਿੱਥੇ 13 ਸਾਲਾ ਬੇਟੇ ਦੀ ਮੌਤ ਹੋ ਗਈ। ਇਸ ਘਟਨਾ ਦਾ ਪਤਾ ਚਲਦਿਆਂ ਪੁਲਿਸ ਪ੍ਰਸ਼ਾਸਨ ਵੀ ਮੌਕੇ ਉਤੇ ਪਹੁੰਚ ਗਿਆ।
Published on: ਫਰਵਰੀ 2, 2025 7:49 ਪੂਃ ਦੁਃ