ਪਟਿਆਲਾ: ਗੋਦ ਲਏ ਬੱਚੇ ‘ਤੇ ਅਣਮਨੁੱਖੀ ਤਸ਼ੱਦਦ, ਔਰਤ ਗ੍ਰਿਫਤਾਰ
ਜਾਂਚ ਲਈ ਬਣਾਈ SIT: ਐਸ ਐਸ ਪੀ
ਪਟਿਆਲਾ: 2 ਫਰਵਰੀ, ਦੇਸ਼ ਕਲਿੱਕ ਬਿਓਰੋ
ਪਟਿਆਲਾ ਦੀ ਰਿਸ਼ੀ ਕਲੋਨੀ ਵਿੱਚ ਇੱਕ ਮਨੀ ਸ਼ਰਮਾ ਨਾਂ ਦੀ ਅੋਰਤ ਨੇ 10 ਸਾਲਾ ਬੱਚੇ ਨਾਲ ਘਿਨਾਉਣਾ ਜ਼ੁਲਮ ਢਾਹੁਣ ਦੀ ਘਟਨਾ ਸਾਹਮਣੇ ਆਈ ਹੇ।
ਪਤਾ ਲੱਗਾ ਹੈ ਕਿ ਜੈਤੋ ਦੀ ਸਰਲਾ ਦੇਵੀ ਨਾ ਦੀ ਔਰਤ ਨੇ ਇੱਕ ਟਰੱਕ ਡਰਾਈਵਰ ਦਾ ਬੱਚਾ ਕਾਨੂੰਨੀ ਰੂਪ ‘ਚ ਗੋਦ ਲਿਆ ਸੀ ਪਰ ਉਸ ਨੇ ਅੱਗੇ ਇਸ ਬੱਚੇ ਨੂੰ ਆਪਣੀ ਧੀ ਮਨੀ ਸ਼ਰਮਾ ਕੋਲ ਛੱਡ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਮਨੀ ਸ਼ਰਮਾ ਇਸ ਬੱਚੇ ਤੋਂ ਘਰ ਦਾ ਕੰਮ ਕਰਾਉਂਦੀ ਸੀ। ਘਰ ‘ਚ ਰੱਖੇ 2 ਕੁੱਤਿਆਂ ਨੂੰ ਪਾਲਣ ਪੋਸ਼ਣ ਲਈ ਬੱਚੇ ਦੀ ਡਿਊਟੀ ਲਾਈ ਗਈ ਸੀ ਅਤੇ ਉਸ ਨੂੰ ਇਨ੍ਹਾਂ ਕੁੱਤਿਆਂ ਵਿੱਚ ਹੀ ਰੱਖਿਆ ਜਾਂਦਾ ਸੀ। ਬੱਚੇ ਨੂੰ ਬੈਲਟਾਂ ਨਾਲ ਕੁੱਟਿਆ ਜਾਂਦਾ ਸੀ। ਉਸਦੇ ਮੂੰਹ ਤੇ, ਹੱਥਾਂ ਤੇ ਬਾਹਾਂ ਉੱਤੇ ਗਰਮ ਪ੍ਰੈਸ ਲਾਈ ਗਈ। ਉਸ ਦੇ ਸਿਰ ‘ਤੇ ਸੱਟਾਂ ਕਾਰਨ ਕੰਨ ‘ਚੋਂ ਖੂਨ ਨਿੱਕਲਿਆ ਹੋਇਆ ਸੀ। ਇਸ ਸਾਰੇ ਕੁਝ ਦਾ ਪਤਾ ਕਿਸੇ ਗੁਆਂਢੀ ਨੇ ਕਿਸੇ ਸਮਾਜ ਸੇਵੀ ਸੰਸਥਾ ਨੂੰ ਦੱਸ ਦਿਤੱਤਾ। ਜਿਸ ਨੇ ਇਸ ਬੱਚੇ ਨੂੰ ਉਨ੍ਹਾਂ ਦੀ ਚੁੰਗਲ ‘ਚੋਂ ਛੁਡਾ ਲਿਆ ਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ।
ਉੱਧਰ ਪਟਿਆਲਾ ਦੇ ਐਸ ਐਸ ਪੀ ਨਾਨਕ ਸਿੰਘ ਨੇ ਕਿਹਾ ਕਿ ਇਹ ਸਾਰਾ ਕੇਸ ਉਨ੍ਹਾਂ ਦੇ ਧਿਆਨ ਵਿੱਚ ਹੈ ਤੇ ਸ਼ਬੱਧਿਤ ਔਰਤ ਮਨੀ ਸ਼ਰਮਾ ਖਿਲਾਫ ਐਫ ਆਈ ਆਰ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਐਸ ਆਈ ਟੀ ਬਣਾ ਦਿੱਤੀ ਹੈ ਜੋ ਸਾਰੀ ਘਟਨਾ ਦੀ ਜਾਂਚ ਕਰੇਗੀ।
ਪਤਾ ਲੱਗਾ ਹੈ ਕਿ ਬੱਚੇ ਦੇ ਮਾਂ ਪਿਓ ਦਾ ਤਲਾਕ ਹੋ ਗਿਆ ਸੀ। ਪਿਤਾ ਟਰੱਕ ਡਰਾਈਵਰ ਹੈ ਜਿਸ ਨੇ ਅੱਗੇ ਪਟਿਆਲਾ ਵਿਖੇ ਆਪਣੀ ਧੀ ਮਨੀ ਸ਼ਰਮਾ ਨੂੰ ਦੇ ਦਿੱਤਾ ਜੋ ਬੱਚੇ ‘ਤੇ ਜਮਦੂਤ ਬਣ ਕੇ ਤਸ਼ੱਦਦ ਕਰਦੀ ਰਹੀ।
ਉੱਧਰ ਬਾਲ ਹੱਕਾਂ ਬਾਰੇ ਕਮਿਸ਼ਨ ਦੇ ਚੇਅਰਮੈਨ ਸ੍ਰੀ ਕੰਵਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਇਹ ਕੇਸ ਧਿਆਨ ਵਿੱਚ ਆਇਆ ਹੈ ਤੇ ਪਟਿਆਲਾ ਪੁਲਿਸ ਇਸ ਸੰਬੰਧੀ ਵਧੀਆ ਕੰਮ ਕਰ ਰਹੀ ਹੈ।



