ਹਰਿਆਣਾ ਸਰਕਾਰ ਵੱਲੋਂ 5 ਫਰਵਰੀ ਨੂੰ ਛੁੱਟੀ ਦਾ ਐਲਾਨ
ਚੰਡੀਗੜ੍ਹ: 2 ਫਰਵਰੀ,ਦੇਸ਼ ਕਲਿੱਕ ਬਿਓਰੋ
ਹਰਿਆਣਾ ਸਰਕਾਰ ਨੇ 5 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ ਵੋਟਿੰਗ ਦੇ ਦਿਨ ਹਰਿਆਣਾ ਸਰਕਾਰ ਦੇ ਦਫ਼ਤਰ, ਵਿਦਿਅਕ ਅਤੇ ਹੋਰ ਸੰਸਥਾਵਾਂ, ਅਤੇ ਬੋਰਡ ਅਤੇ ਨਿਗਮ ਵਿਸ਼ੇਸ਼ ਛੁੱਟੀ (ਪੇਡ) ਵਜੋਂ ਘੋਸ਼ਿਤ ਕੀਤਾ ਹੈ।
ਇਹ ਵਿਵਸਥਾ, ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਦੀ ਧਾਰਾ 25, ਅਤੇ ਲੋਕ ਪ੍ਰਤੀਨਿਧਤਾ ਐਕਟ, 1951 (1996 ਵਿੱਚ ਸੋਧ) ਦੀ ਧਾਰਾ 135-ਬੀ ਦੇ ਤਹਿਤ, ਉਹਨਾਂ ਕਰਮਚਾਰੀਆਂ ‘ਤੇ ਲਾਗੂ ਹੁੰਦੀ ਹੈ ਜੋ ਦਿੱਲੀ ਦੇ NCT ਦੇ ਰਜਿਸਟਰਡ ਵੋਟਰ ਹਨ। ਇਸ ਸਬੰਧੀ ਮੁੱਖ ਸਕੱਤਰ ਦਫ਼ਤਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਹਰਿਆਣਾ ਵਿੱਚ ਫੈਕਟਰੀਆਂ, ਦੁਕਾਨਾਂ ਅਤੇ ਨਿੱਜੀ ਅਦਾਰਿਆਂ ਦੇ ਕਰਮਚਾਰੀ, ਜੋ ਦਿੱਲੀ ਦੇ ਐਨਸੀਟੀ ਦੇ ਰਜਿਸਟਰਡ ਵੋਟਰ ਹਨ, ਵੀ ਇਸੇ ਉਦੇਸ਼ ਲਈ ਛੁੱਟੀ (ਅਦਾਇਗੀ) ਲੈਣ ਦੇ ਹੱਕਦਾਰ ਹਨ



