ਨਵੀਂ ਦਿੱਲੀ, 3 ਫਰਵਰੀ, ਦੇਸ਼ ਕਲਿਕ ਬਿਊਰੋ :
ਬਜਟ ਸੈਸ਼ਨ ਦੇ ਤੀਜੇ ਦਿਨ ਅੱਜ ਸੋਮਵਾਰ ਨੂੰ ਲੋਕ ਸਭਾ ‘ਚ ਮਹਾਕੁੰਭ ‘ਚ ਭਗਦੜ ਕਾਰਨ ਹੋਈਆਂ ਮੌਤਾਂ ਨੂੰ ਲੈ ਕੇ ਵਿਰੋਧੀ ਧਿਰ ਨੇ ਹੰਗਾਮਾ ਕੀਤਾ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸਪੀਕਰ ਨੂੰ ਕਿਹਾ ਕਿ ਸਰਕਾਰ ਭਗਦੜ ਕਾਰਨ ਹੋਈਆਂ ਮੌਤਾਂ ਦੇ ਸਹੀ ਅੰਕੜੇ ਜਾਰੀ ਕਰੇ।
ਇਸ ‘ਤੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਰਾਸ਼ਟਰਪਤੀ ਨੇ ਆਪਣੇ ਭਾਸ਼ਣ ‘ਚ ਮਹਾਕੁੰਭ ਦਾ ਵੀ ਜ਼ਿਕਰ ਕੀਤਾ ਹੈ।ਅਜੇ ਪ੍ਰਸ਼ਨ ਕਾਲ ਹੈ, ਇਸ ਲਈ ਇਸ ਸਮੇਂ ਕਿਸੇ ਹੋਰ ਵਿਸ਼ੇ ‘ਤੇ ਚਰਚਾ ਨਹੀਂ ਕੀਤੀ ਜਾ ਸਕਦੀ। ਆਪਣੇ ਸਵਾਲ ਰੱਖੋ।
ਇਸ ਤੋਂ ਬਾਅਦ ਵੀ ਵਿਰੋਧੀ ਸੰਸਦ ਮੈਂਬਰ ਹੰਗਾਮਾ ਕਰ ਰਹੇ ਹਨ। ਉਹ ਲਗਾਤਾਰ ਨਾਅਰੇ ਲਗਾ ਰਹੇ ਹਨ – ਸਰਕਾਰ ਕੁੰਭ ਦੌਰਾਨ ਹੋਈਆਂ ਮੌਤਾਂ ਦੇ ਅੰਕੜੇ ਜਾਰੀ ਕਰੇ। ਕੇਂਦਰ ਸਰਕਾਰ, ਹੋਸ਼ ਵਿੱਚ ਆ ਜਾਓ।
