ਸਮੱਗਰ ਸਿੱਖਿਆ ਅਭਿਆਨ ਤਹਿਤ ਜ਼ਿਲ੍ਹਾ ਪੱਧਰ ਤੇ ਦਿਵਿਆਂਗ ਬੱਚਿਆਂ ਦੇ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ
ਮਾਲੇਰਕੋਟਲਾ 03 ਜਨਵਰੀ : ਦੇਸ਼ ਕਲਿੱਕ ਬਿਓਰੋ
ਸਮੱਗਰ ਸਿੱਖਿਆ ਅਭਿਆਨ ਅਧੀਨ ਚਲਾਏ ਜਾ ਰਹੇ ਆਈ.ਈ.ਡੀ./ਆਈ.ਈ.ਡੀ.ਐਸ.ਐਸ ਕੰਪੋਨੈਂਟ ਅਧੀਨ ਜ਼ਿਲ੍ਹਾ ਮਾਲੇਰਕੋਟਲਾ ਦੇ ਦਿਵਿਆਂਗ ਬੱਚਿਆਂ ਦਾ ਸਭਿਆਚਾਰਕ ਪ੍ਰੋਗਰਾਮ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਬਲਜਿੰਦਰ ਕੌਰ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਸਦਰਾਬਾਦ ਵਿਖੇ ਕਰਵਾਇਆ ਗਿਆ। ਇਸ ਮੌਕੇ ਡੀ.ਐਸ.ਈ. ਮੁਹੰਮਦ ਰਿਜ਼ਵਾਨ ਤੇ ਡੀ.ਐਸ.ਈ.ਟੀ. ਜਸਵੀਰ ਕੌਰ ਵੱਲੋਂ ਦਿਵਿਆਂਗ ਬੱਚਿਆਂ ਨੂੰ ਸਰਕਾਰੀ ਵੱਲੋਂ ਮਿਲਣ ਵਾਲੀਆ ਸਹੂਲਤਾਂ ਬਾਰੇ ਦੱਸਿਆ ਗਿਆ।
ਇਸ ਵਿੱਚ ਜ਼ਿਲ੍ਹਾ ਮਾਲੇਰਕੋਟਲਾ ਦੇ ਸਮੂਹ ਬਲਾਕ, ਬਲਾਕ ਮਾਲੇਰਕੋਟਲਾ-1, ਮਾਲੇਰਕੋਟਲਾ-2 ਅਤੇ ਅਹਿਮਦਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਦਿਵਿਆਂਗ ਬੱਚਿਆਂ ਨੇ ਭਾਗ ਲਿਆ ਤੇ ਆਪਣੀ ਕਲਾ ਪ੍ਰਤਿਭਾ ਦਿਖਾਈ, ਜਿਸ ਵਿੱਚ ਸੋਲੋ ਡਾਂਸ, ਡਰਾਇੰਗ ਪੇਂਟਿੰਗ, ਕਵਿਤਾ, ਗੀਤ, ਸ਼ਬਦ ਗਾਇਣ, ਸੁੰਦਰ ਲਿਖਾਈ, ਫੈਂਸੀ ਡਰੈੱਸ ਆਦਿ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੋਹਣ ਸਿੰਘ ਨੇ ਦਿਵਿਆਂਗ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਬੱਚਿਆਂ ਦੇ ਮਾਪਿਆ ਨੂੰ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਵੱਧ ਤੋਂ ਵੱਧ ਖੇਡਾਂ, ਸਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਕਿਹਾ । ਮੁਹੰਮਦ ਰਾਸ਼ੀਦ, ਗੁਰਸਿਮਰਤ ਵਾਤਿਸ਼, ਕਰਨ ਭੂਸ਼ਨ ਕੁਮਾਰ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਸਦਰਾਬਾਦ ਦਾ ਸਟਾਫ਼ ਵੀ ਮੌਜੂਦ ਸੀ ।
Published on: ਫਰਵਰੀ 3, 2025 6:57 ਬਾਃ ਦੁਃ