ਕੈਂਸਰ ਤੋਂ ਬਚਣ ਲਈ ਸਰੀਰ ਵਿੱਚ ਗੰਢ ਹੋਣ ਜਾਂ ਖੂਨ ਆਉਣ ਤੇ ਤਰੁੰਤ ਜਾਂਚ ਕਰਵਾੳ : ਸਿਵਲ ਸਰਜਨ

ਸਿਹਤ

ਕੈਂਸਰ ਤੋਂ ਬਚਣ ਲਈ ਸਰੀਰ ਵਿੱਚ ਗੰਢ ਹੋਣ ਜਾਂ ਖੂਨ ਆਉਣ ਤੇ ਤਰੁੰਤ ਜਾਂਚ ਕਰਵਾੳ : ਸਿਵਲ ਸਰਜਨ


-ਕੈਂਸਰ ਦੇ 80% ਮਰੀਜ ਜਲਦ ਜਾਂਚ ਤੇ ਇਲਾਜ ਕਰਵਾਉਣ ਨਾਲ ਠੀਕ ਹੋ ਸਕਦੇ ਹਨ

 
ਫਰੀਦਕੋਟ, 4 ਫਰਵਰੀ 2025 (      ) ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਸ਼ਵ ਕੈਂਸਰ ਦਿਵਸ ਮੌਕੇ ਸਿਵਲ ਹਸਪਤਾਲ ਵਿੱਚ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ। 

ਇਸ ਮੌਕੇ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਕਿਹਾ ਕਿ ਕੈਂਸਰ ਤੋਂ ਬਚਾਅ ਲਈ ਕਿਸੇ ਵੀ ਕਿਸਮ ਦੇ ਨਸ਼ੇ, ਤੰਬਾਕੂ, ਸ਼ਰਾਬ ਦੇ ਸੇਵਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਸਾਨੂੰ ਆਪਣੀ ਰੋਜਾਨਾ ਦੀ ਜੀਵਨਸ਼ੈਲੀ ‘ਚ ਬਦਲਾਵ ਕਰਦਿਆਂ ਪੋਸ਼ਟਿਕ ਖੁਰਾਕ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਭੋਜਨ ਵਿੱਚ ਫਲ ਅਤੇ ਸਬਜੀਆਂ ਦੀ ਮਾਤਰਾ ਵਧਾਉਣੀ ਚਾਹੀਦੀ ਹੈ ਅਤੇ ਰੋਜਾਨਾ ਸਰੀਰਕ ਕਸਰਤ, ਯੋਗਾ ਆਦਿ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ 11 ਸਾਲ ਤੋਂ ਉਪਰ ਦੀਆਂ ਬੱਚੀਆਂ ਨੂੰ ਐਚਪੀਵੀ ਦਾ ਟੀਕਾ ਲਗਵਾੳੇਣਾ ਚਾਹੀਦਾ ਹੈ ਤਾਂ ਜੋ ਔਰਤਾਂ ਵਿੱਚ ਹੋਣ ਵਾਲੇ ਬੱਚੇਦਾਨੀ ਦੇ ਕੈਂਸਰ ਤੋਂ ਬਚਿਆ ਜਾ ਸਕੇ । ਉਹਨਾਂ ਕਿਹਾ ਕਿ ਨਵਜੰਮੇ ਬੱਚਿਆਂ ਦਾ ਸੰਪੂਰਣ ਟੀਕਾਕਰਣ ਕਰਵਾਉਣਾ ਬਹੁਤ ਜਰੂਰੀ ਹੈ ਜੋ ਕਿ ਕੈਂਸਰ ਸਮੇਤ ਹੋਰ ਕਈ ਬਿਮਾਰੀਆਂ ਦੀ ਰੋਕਥਾਮ ਲਈ ਸਹਾਈ ਹੁੰਦਾ ਹੈ ।


ਸੀਨੀਅਰ ਮੈਡੀਕਲ ਅਫਸਰ ਡਾ. ਪਰਮਜੀਤ ਸਿੰਘ ਬਰਾੜ ਨੇ ਔਰਤਾਂ ਵਿੱਚ ਹੋਣ ਵਾਲੇ ਛਾਤੀ ਅਤੇ ਬੱਚੇ ਦਾਨੀ ਦੇ ਮੂੰਹ ਦੇ ਕੈਂਸਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਉਹਨਾਂ ਕਿਹਾ ਕਿ ਛਾਤੀ ਵਿੱਚ ਗਿਲਟੀ, ਮਾਹਵਾਰੀ ਵਿੱਚ ਅਤੇ ਮਾਹਵਾਰੀ ਦੇ ਇਲਾਵਾ ਵਧੇਰੇ ਖੂਨ ਪੈਣਾ, ਪਿਸ਼ਾਬ ਜਾਂ ਪਖਾਨੇ ਰਸਤੇ ਖੂਣ ਆਉਣਾ, ਆਦਿ ਕੈਂਸਰ ਦੇ ਸੰਭਾਵੀ ਲੱਛਣ ਹੋ ਸਕਦੇ ਹਨ ਅਜਿਹੇ ਲੱਛਣ ਦਿਖਾਈ ਦੇਣ ਤੇ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ।ਉਹਨਾਂ ਦੱਸਿਆ ਕਿ ਕੈਂਸਰ ਦੀ ਜਲਦੀ ਪਹਿਚਾਣ ਹੀ ਇਸ ਦੇ ਇਲਾਜ ਵਿੱਚ ਸਹਾਈ ਹੋ ਸਕਦੀ ਹੈ, ਅਜਿਹੇ ਰੋਗਾਂ ਦੀ ਜਲਦੀ ਪਹਿਚਾਣ ਹਿੱਤ ਤੀਹ ਸਾਲ ਤੋਂ ਉਪਰ ਉਮਰ ਦੇ ਹਰ ਵਿਅਕਤੀ ਨੂੰ ਸਾਲ ਵਿੱਚ ਇੱਕ ਵਾਰ ਜਰੂਰ ਆਪਣੀ ਮੁਕੰਮਲ ਡਾਕਟਰੀ ਜਾਂਚ ਕਰਵਾੳਣੀ ਚਾਹੀਦੀ ਹੈ।


ਡਿਪਟੀ ਮਾਸ ਮੀਡੀਆ ਅਫਸਰ ਲਖਵਿੰਦਰ ਕੈਂਥ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਰਾਹੀਂ ਕੈਂਸਰ ਦੇ ਮਰੀਜਾਂ ਨੂੰ ਡੇਢ ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਉਹਨਾਂ ਸਿਹਤ ਵਿਭਾਗ ਦੇ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਤੇ ਨਿਯੰਤਰਣ ਲਈ ਚਲਾਏ ਜਾ ਰਹੀਆਂ ਸਿਹਤ ਸਕੀਮਾਂ ਅਤੇ ਮੁਫਤ ਇਲਾਜ ਸਬੰਧੀ ਵੀ ਵਿਸਥਾਰ ਜਾਣਕਾਰੀ ਦਿੱਤੀ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਪਰਮਜੀਤ ਸਿੰਘ ਬਰਾੜ, ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਲਖਵਿੰਦਰ ਸਿੰਘ ਕੈਂਥ, ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ, ਨੋਡਲ ਅਫਸਰ ਜਾਗਰੂਕਤਾ ਗਤੀਵਿਧੀਆ ਬਲਾਕ ਜੰਡ ਸਾਹਿਬ ਬੀਈਈ ਪ੍ਰਭਦੀਪ ਸਿੰਘ ਚਾਵਲਾ, ਐਨ.ਸੀ.ਡੀ. ਕੌਂਸਲਰ ਮਨਪ੍ਰੀਤ ਕੌਰ ਅਤੇ ਜਾਗਰੂਕਤਾ ਸਹਾਇਕ ਕੌਸ਼ਲ ਕੁਮਾਰ ਵੀ ਮੌਜੂਦ ਸਨ।

Published on: ਫਰਵਰੀ 4, 2025 3:39 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।