ਪਾਕਿਸਤਾਨ ਤੋਂ 400 ਹਿੰਦੂ ਮ੍ਰਿਤਕਾਂ ਦੀਆਂ ਅਸਥੀਆਂ ਭਾਰਤ ਪਹੁੰਚੀਆਂ

ਕੌਮਾਂਤਰੀ ਪੰਜਾਬ

ਅੰਮ੍ਰਿਤਸਰ, 4 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਪਾਕਿਸਤਾਨ ਦੇ ਕਰਾਚੀ ਦੇ ਪੁਰਾਣੇ ਗੋਲਿਮਾਰ ਖੇਤਰ ਦੇ ਹਿੰਦੂ ਸ਼ਮਸ਼ਾਨ ਘਾਟ ਵਿੱਚ ਸਾਲਾਂ ਤੋਂ ਕਲਸ਼ਾਂ ਵਿੱਚ ਸੰਭਾਲੀਆਂ ਗਈਆਂ 400 ਹਿੰਦੂ ਮ੍ਰਿਤਕਾਂ ਦੀਆਂ ਅਸਥੀਆਂ ਸੋਮਵਾਰ (3 ਫਰਵਰੀ) ਨੂੰ ਅਟਾਰੀ-ਵਾਘਾ ਬਾਰਡਰ ਰਾਹੀਂ ਭਾਰਤ ਪਹੁੰਚੀਆਂ। ਇਹ ਅਸਥੀਆਂ ਲਗਭਗ 8 ਸਾਲਾਂ ਤੋਂ ਗੰਗਾ ਨਦੀ ਵਿੱਚ ਵਿਸਰਜਿਤ ਹੋਣ ਦੀ ਉਡੀਕ ਕਰ ਰਹੀਆਂ ਸਨ।
ਮਹਾਕੁੰਭ ਯੋਗ ਦੌਰਾਨ ਭਾਰਤੀ ਵੀਜ਼ਾ ਮਿਲਣ ਤੋਂ ਬਾਅਦ ਐਤਵਾਰ (2 ਫਰਵਰੀ) ਨੂੰ ਕਰਾਚੀ ਦੇ ਸ਼੍ਰੀ ਪੰਚਮੁਖੀ ਹਨੂਮਾਨ ਮੰਦਰ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾ ਆਯੋਜਿਤ ਕੀਤੀ ਗਈ। ਇਸ ਵਿੱਚ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਉਨ੍ਹਾਂ ਨੂੰ ਅਖਰੀ ਵਿਦਾਈ ਦਿੱਤੀ, ਤਾਂ ਜੋ ਉਨ੍ਹਾਂ ਦੀਆਂ ਅਸਥੀਆਂ ਗੰਗਾ ਨਦੀ ਵਿੱਚ ਵਿਸਰਜਿਤ ਕੀਤੀਆਂ ਜਾ ਸਕਣ।
ਇਸ ਤੋਂ ਪਹਿਲਾਂ, ਬੁੱਧਵਾਰ ਨੂੰ ਵੱਡੀ ਗਿਣਤੀ ਵਿੱਚ ਸ਼ਰਧਾਲੂ ਪੁਰਾਣੇ ਕਰਾਚੀ ਦੇ ਗੋਲਿਮਾਰ ਸ਼ਮਸ਼ਾਨ ਘਾਟ ਪਹੁੰਚੇ, ਜਿੱਥੇ ਅਸਥੀ ਕਲਸ਼ਾਂ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ ਗਈ। ਜਿਨ੍ਹਾਂ ਪਰਿਵਾਰਾਂ ਨੂੰ ਆਪਣੇ ਸਕੇ-ਸੰਬੰਧੀਆਂ ਦੀਆਂ ਅਸਥੀਆਂ ਹਰਿਦੁਆਰ ਵਿੱਚ ਵਿਸਰਜਿਤ ਕਰਨੀਆਂ ਸਨ, ਉਹ ਸ਼ਮਸ਼ਾਨ ਘਾਟ ਆਏ, ਕਿਉਂਕਿ ਭਾਰਤ ਵਿੱਚ ਅਸਥੀ ਵਿਸਰਜਨ ਲਈ ਸ਼ਮਸ਼ਾਨ ਘਾਟ ਦੀ ਪਰਚੀ ਅਤੇ ਮ੍ਰਿਤਕ ਦਾ ਮੌਤ ਪ੍ਰਮਾਣ ਪੱਤਰ ਜ਼ਰੂਰੀ ਸੀ।
ਕਰਾਚੀ ਵਿੱਚ ਸ਼੍ਰੀ ਪੰਚਮੁਖੀ ਹਨੂਮਾਨ ਮੰਦਰ ਕਮੇਟੀ ਦੇ ਪ੍ਰਧਾਨ ਸ਼੍ਰੀਰਾਮ ਨਾਥ ਮਿਸ਼ਰਾ ਨੂੰ ਭਾਰਤੀ ਵੀਜ਼ਾ ਅਤੇ ਮ੍ਰਿਤਕਾਂ ਦੀਆਂ ਅਸਥੀਆਂ ਨਾਲ ਲੈ ਜਾਣ ਦੀ ਇਜਾਜ਼ਤ ਮਿਲ ਗਈ। ਉਨ੍ਹਾਂ ਦੇ ਯਤਨਾਂ ਨਾਲ ਹੀ ਪਿਛਲੇ 9 ਸਾਲਾਂ ਤੋਂ ਸ਼ਮਸ਼ਾਨ ਘਾਟ ਵਿੱਚ ਰੱਖੀਆਂ ਅਸਥੀਆਂ ਨੂੰ ਗੰਗਾ ਨਦੀ ਵਿੱਚ ਵਿਸਰਜਿਤ ਕਰਨ ਦਾ ਰਾਹ ਖੁੱਲ੍ਹਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।