ਪੰਜਾਬ ਪੁਲਿਸ ਵੱਲੋਂ ਵਾਹਨ ਖੋਹਣ ਤੇ ਅਗਵਾ ਦੀਆਂ ਵਾਰਦਾਤਾਂ ‘ਚ ਸ਼ਾਮਲ ਚਾਰ ਖਤਰਨਾਕ ਬਦਮਾਸ਼ ਹਥਿਆਰਾਂ ਸਣੇ ਗ੍ਰਿਫ਼ਤਾਰ

ਪੰਜਾਬ

ਬਠਿੰਡਾ, 6 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਬਠਿੰਡਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਵਾਹਨ ਖੋਹਣ ਅਤੇ ਅਗਵਾ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਇੱਕ ਗਿਰੋਹ ਦੇ ਚਾਰ ਖਤਰਨਾਕ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਅਮਨੀਤ ਕੌਂਡਲ ਅਨੁਸਾਰ ਭਰੋਸੇਯੋਗ ਸੂਚਨਾ ਦੇ ਆਧਾਰ ’ਤੇ ਸੀਆਈਏ ਸਟਾਫ਼-2 ਦੀ ਟੀਮ ਨੇ ਰਾਇਲ ਐਨਕਲੇਵ ਨੇੜੇ ਆਦੇਸ਼ ਹਸਪਤਾਲ ਭੁੱਚੋ ਕਲਾ ਤੋਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਦੋ ਪਿਸਤੌਲ, 32 ਬੋਰ ਦੇ ਦੇਸੀ ਕੱਟੇ ਦੇ 9 ਜਿੰਦਾ ਕਾਰਤੂਸ, ਤਿੰਨ ਮੈਗਜ਼ੀਨ, ਦੋ ਮੋਬਾਈਲ ਅਤੇ ਇੱਕ ਸਵਿਫ਼ਟ ਕਾਰ ਬਰਾਮਦ ਕੀਤੀ ਹੈ। 29 ਜਨਵਰੀ ਨੂੰ ਇਸ ਗਰੋਹ ਨੇ ਪਿਸਤੌਲ ਦੀ ਨੋਕ ‘ਤੇ ਖਰੜ ਦੇ ਮਨੋਜ ਗੁਪਤਾ ਤੋਂ ਕਾਰ ਖੋਹ ਕੇ ਉਸ ਨੂੰ ਲਿੰਕ ਰੋਡ ਮਹਿਰਾਜ ਵਿਖੇ ਛੱਡ ਦਿੱਤਾ ਸੀ।
ਫੜੇ ਗਏ ਮੁਲਜ਼ਮਾਂ ਵਿੱਚ ਜਸਪਾਲ ਸਿੰਘ ਉਰਫ਼ ਜੱਸੀ (26), ਯੁੱਧਵੀਰ ਸਿੰਘ ਉਰਫ਼ ਆਸ਼ੂ (26), ਗੁਰਜੀਤ ਸਿੰਘ ਉਰਫ਼ ਗੁਰੀ (34) ਅਤੇ ਸੁਖਵਿੰਦਰ ਸਿੰਘ ਉਰਫ਼ ਸੁੱਖਾ (29) ਸ਼ਾਮਲ ਹਨ। ਮੁੱਖ ਮੁਲਜ਼ਮ ਜਸਪਾਲ ਸਿੰਘ ਖ਼ਿਲਾਫ਼ ਪਹਿਲਾਂ ਹੀ 11 ਗੰਭੀਰ ਅਪਰਾਧਿਕ ਮਾਮਲੇ ਦਰਜ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।