22 ਸਾਲਾ ਲੜਕੀ ਨੂੰ ਵਿਆਹ ਸਮਾਗਮ ਵਿੱਚ ਨੱਚਦਿਆਂ ਪਿਆ ਦਿਲ ਦਾ ਦੌਰਾ, ਮੌਤ
ਭੁਪਾਲ: 10 ਫਰਵਰੀ, ਦੇਸ਼ ਕਲਿੱਕ ਬਿਓਰੋ
ਵਿਆਹ ਸਮਾਰੋਹ ਦੌਰਾਨ ਸਟੇਜ ‘ਤੇ ਨੱਚਦੇ ਹੋਏ 22 ਸਾਲਾ ਪਰਿਣੀਤਾ ਜੈਨ ਦੀ ਅਚਾਨਕ ਮੌਤ ਹੋ ਗਈ। ਪਰਿਣੀਤਾ ਜੈਨ ਇੰਦੌਰ ਦੀ ਰਹਿਣ ਵਾਲੀ ਸੀ। ਉਹ ਆਪਣੇ ਮਾਮੇ ਦੀ ਧੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਇੱਦੌਰ ਤੋਂ ਵਿਦਿਸ਼ਾ ਆਈ ਸੀ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਉਹ ਸ਼ਨੀਵਾਰ ਰਾਤ ਨੂੰ ‘ਹਲਦੀ’ ਸਮਾਰੋਹ ਦੌਰਾਨ ਸਟੇਜ ‘ਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਬਾਲੀਵੁੱਡ ਗੀਤ ‘ਲਹਿਰਾ ਕੇ ਬਲਖਾ ਕੇ’ ‘ਤੇ ਪਰਫਾਰਮ ਕਰਦੇ ਸਮੇਂ ਉਹ ਅਚਾਨਕ ਸਟੇਜ ‘ਤੇ ਡਿੱਗ ਗਈ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
