ਗੁਆਟੇਮਾਲਾ ਵਿਖੇ ਬੱਸ ਪੁਲ ਤੋਂ ਨਾਲੇ ‘ਚ ਡਿੱਗੀ, 51 ਲੋਕਾਂ ਦੀ ਮੌਤ
ਗੁਆਟੇਮਾਲਾ ਸਿਟੀ, 11 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਗੁਆਟੇਮਾਲਾ ਦੀ ਰਾਜਧਾਨੀ ਗੁਆਟੇਮਾਲਾ ਸਿਟੀ ਦੇ ਬਾਹਰਵਾਰ ਇੱਕ ਯਾਤਰੀ ਬੱਸ ਇੱਕ ਪੁਲ ਤੋਂ ਡਿੱਗ ਗਈ। ਇਸ ਘਟਨਾ ‘ਚ 51 ਲੋਕਾਂ ਦੀ ਮੌਤ ਹੋ ਗਈ ਹੈ। ਫਾਇਰ ਬ੍ਰਿਗੇਡ ਅਧਿਕਾਰੀ ਐਡਵਿਨ ਵਿਲਾਗ੍ਰਾਨ ਮੁਤਾਬਕ ਕਈ ਵਾਹਨ ਆਪਸ ‘ਚ ਟਕਰਾ ਗਏ, ਜਿਸ ਤੋਂ ਬਾਅਦ ਬੱਸ ਕਰੀਬ 35 ਮੀਟਰ ਡੂੰਘੇ ਨਾਲੇ ‘ਚ ਜਾ ਡਿੱਗੀ।
ਅੱਧੀ ਬੱਸ ਨਾਲੇ ਵਿੱਚ ਡੁੱਬ ਗਈ। ਇਸ ਕਾਰਨ ਲੋਕਾਂ ਨੂੰ ਬੱਸ ਵਿੱਚੋਂ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਬੱਸ ਪ੍ਰੋਗਰੇਸੋ ਤੋਂ ਸ਼ਹਿਰ ਆ ਰਹੀ ਸੀ। ਇਸ ਦੇ ਨਾਲ ਹੀ ਗਵਾਟੇਮਾਲਾ ਦੇ ਰਾਸ਼ਟਰਪਤੀ ਨੇ ਇਸ ਘਟਨਾ ‘ਤੇ ਸੋਗ ਪ੍ਰਗਟਾਇਆ ਹੈ।
